ਕੈਨੇਡਾ ਦੇ ਕਈ ਹਵਾਈ ਅੱਡਿਆਂ ’ਤੇ ਸੇਵਾਵਾਂ ਪ੍ਰਭਾਵਿਤ/ ਸੀਵੀਐਸਏ ਦਾ ਸਿਸਟਮ ਠੱਪ ਰਹਿਣ ਕਾਰਨ ਆਈ ਸਮੱਸਿਆ/ਯਾਤਰੀ ਹੁੰਦੇ ਰਹੇ ਪ੍ਰੇਸ਼ਾਨ

0
6

ਕੈਨੇਡਾ ਦੇ ਹਵਾਈ 11 ਹਵਾਈ ਅੱਡਿਆਂ ਉਤੇ ਮੁਸਾਫਿਰਾਂ ਨੂੰ ਉਸ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ CBSA ਦਾ ਸਿਸਟਮ ਠੱਪ ਹੋਣ ਕਾਰਨ ਕਈ ਘੰਟਿਆ ਤਕ ਹਵਾਈ ਸੇਵਾਵਾਂ ਪ੍ਰਭਾਵਿਤ ਰਹੀਆਂ। ਇਸ ਦੌਰਾਨ ਵਿਦੇਸ਼ਾਂ ਤੋਂ ਆਉਣ ਵਾਲਿਆਂ ਨਾਲ ਨਿੱਜੀ ਤੌਰ ਤੇ ਨਜਿੱਠਣ ਕਰ ਕੇ ਯਾਤਰੀਆਂ ਨੂੰ ਬਾਹਰ ਜਾਣ ਵਿੱਚ ਘੰਟਿਆਂ ਦੀ ਦੇਰੀ ਹੁੰਦੀ ਰਹੀ। ਹਾਲਾਂਕਿ ਏਜੰਸੀ ਨੇ ਸਿਸਟਮ ਹੈਕ ਹੋਣ ਦੀਆਂ ਸੰਭਾਵਨਾਵਾਂ ਨੂੰ ਖਾਰਜ ਕੀਤਾ ਹੈ ਪਰ ਟਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਹਵਾਈ ਅੱਡਾ ਪ੍ਰਬੰਧਨ ਨੇ ਏਜੰਸੀ ਦਾ ਸਿਸਟਮ ਫੇਲ ਹੋਣ ਕਰਕੇ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਮੁਆਫ਼ੀ ਮੰਗੀ ਹੈ।
ਟਰਾਂਟੋ, ਵੈਨਕੂਵਰ, ਕੈਲਗਰੀ, ਐਡਮੰਟਨ, ਹਮਿਲਟਨ. ਐਬਸਫੋਰਡ, ਮੌਂਟਰੀਆਲ, ਔਟਵਾ, ਵਿੰਨੀਪੈੱਗ ਤੇ ਦੋ ਹੋਰ ਹਵਾਈ ਅੱਡਿਆਂ ਦਾ ਸਿਸਟਮ ਪ੍ਰਭਾਵਤ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਰਾਤ 10 ਵਜੇ ਸੀਬੀਐਸਏ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗਦੇ ਹੋਏ ਕਿਹਾ ਕਿ ਹੁਣ ਸਿਸਟਮ ਪਹਿਲਾਂ ਵਾਂਗ ਕੰਮ ਕਰਨ ਲੱਗ ਪਿਆ ਹੈ।
 ਇਨ੍ਹਾਂ ’ਚੋਂ ਕੁਝ ਵੱਡੇ ਹਵਾਈ ਅੱਡਿਆਂ ਉੱਤੇ ਵਿਦੇਸ਼ਾਂ ਤੋਂ ਉਡਾਣਾਂ ਆਉਂਦੀਆਂ ਹਨ, ਪਰ ਕੁਝ ਛੋਟੇ ਹਵਾਈ ਅੱਡਿਆਂ ਤੇ ਸੰਚਾਲਨ ਸਿਰਫ ਅਮਰੀਕਾ ਤੇ ਮੈਕਸੀਕੋ ਹਵਾਈ ਅੱਡਿਆਂ ਤੱਕ ਸੀਮਤ ਹੈ। ਪਤਾ ਲੱਗਾ ਹੈ ਕਿ ਏਜੰਸੀ ਨੇ ਯਾਤਰੀਆਂ ਦੀ ਅਸੁਵਿਧਾ ਘਟਾਉਣ ਲਈ ਤੁਰੰਤ ਸਟਾਫ ਵਧਾਉਣ ਦੇ ਯਤਨ ਕੀਤੇ, ਜਿਸ ਕਾਰਨ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਕੁਝ ਛੋਟੀਆਂ ਹੋਈਆਂ। ਬਾਅਦ ਵਿਚ ਸਿਸਟਮ ਠੀਕ ਹੋਣ ਬਾਅਦ ਹਾਲਾਤ ਆਮ ਵਾਂਗ ਹੋਣ ਬਾਅਦ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।

LEAVE A REPLY

Please enter your comment!
Please enter your name here