ਧਾਰੀਵਾਲ ਦੇ ਡੱਡਵਾਂ ਚੌਂਕ ’ਚ ਦਿਨ ਦਿਹਾੜੇ ਚੋਰੀ/ ਦੁਕਾਨਦਾਰ ਦਾ ਪੈਸਿਆਂ ਵਾਲਾ ਬੈਗ ਲੈ ਕੇ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ

0
2

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਡੱਡਵਾਂ ਚੌਂਕ ਵਿੱਚ ਇੱਕ ਫਰੂਟ ਦੀ ਦੁਕਾਨ ਤੋਂ ਦਿਨ-ਦਿਹਾੜੇ ਪੈਸਿਆਂ ਦਾ ਭਰਿਆ ਬੈਗ ਚੋਰੀ ਹੋਣ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਹੈ। ਦੁਕਾਨਦਾਰ ਮੁਤਾਬਕ ਤਿੰਨ ਤੋਂ ਚਾਰ ਨੌਜਵਾਨਾਂ ਨੇ ਇਕ 13-14 ਸਾਲ ਦੇ ਬੱਚੇ ਦੀ ਮਦਦ ਨਾਲ ਘਟਨਾ ਅੰਜ਼ਾਮ ਦਿੱਤੀ ਹੈ। ਚੋਰਾਂ ਦੀ ਕਰਤੂਤ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਚੋਰੀ ਹੋਈ ਰਕਮ 14 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। ਪੀੜਤ ਦੁਕਾਨਦਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਡਡਵਾਂ ਚੌਂਕ ਵਿੱਚ ਫਰੂਟ ਦਾ ਕੰਮ ਕਰਦੇ ਵਿਸ਼ਾਲ ਸਿਆਲ ਨੇ ਦੱਸਿਆ ਕਿ ਉਹਨਾਂ ਦਾ ਪੈਸਿਆਂ ਵਾਲਾ ਬੈਗ ਜਿਸ ਦੇ ਵਿੱਚ ਤਕਰੀਬਨ 14 ਹਜਾਰ ਰੁਪਏ ਪਏ ਸਨ। ਜਿਸ ਦੇ ਵਿੱਚ 100_100  ਵਾਲੇ ਨੋਟ ਅਤੇ ਕੁਝ ਪਰਚੀਆਂ ਸਨ। ਉਹਨਾਂ ਨੇ ਦੱਸਿਆ ਕਿ ਸਾਨੂੰ ਪਰਚਿਆਂ ਦੀ ਲੋੜ ਪਈ ਤਾਂ ਅਸੀਂ ਆਪਣਾ ਬੈਗ ਲੱਭਣ ਲੱਗ ਪਏ ਜਦ ਬੈਗ ਨਹੀਂ ਲੱਭਾ ਤਾਂ ਸਾਨੂੰ ਸ਼ੱਕ ਹੋਇਆ ਅਸੀਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਿਸ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਚੋਰਾਂ ਦੇ ਵੱਲੋਂ ਉਸ ਨੂੰ ਚੋਰੀ ਕਰ ਲਿਆ। ਉਹਨਾਂ ਨੇ ਦੱਸਿਆ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਜਿਸਦੀ ਸੂਚਨਾ ਉਹਨਾਂ ਨੇ 112 ਤੇ ਦੇ ਦਿੱਤੀ। ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਹਨਾਂ ਚੋਰਾਂ ਨੂੰ ਛੇਤੀ ਤੋਂ ਛੇਤੀ ਲੱਭਿਆ ਜਾਵੇ ਅਤੇ ਸਾਡੇ ਪੈਸੇ ਵਾਪਸ ਦਵਾਏ ਜਾਣ।

LEAVE A REPLY

Please enter your comment!
Please enter your name here