ਅਮਰੀਕੀ ਟੈਰਿਫਾਂ ਖਿਲਾਫ ਇਕਜੁਟ ਹੋਏ ਕੈਨੇਡੀਅਨ/ਕੈਨੇਡਾ ਦੇ ਬਣੇ ਸਾਮਾਨ ਨੂੰ ਦੇ ਰਹੇ ਪਹਿਲ/ ਕੈਨੇਡਾ ਦੇ ਘਰੇਲੂ ਉਤਪਾਦਾਂ ਦੀ ਵਧੀ ਮੰਗ

0
3

ਕੈਨੇਡਾ ਵਾਸੀਆਂ ਨੇ ਅਮਰੀਕੀ ਟੈਰਿਫਾਂ ਖਿਲਾਫ ਇਕਜੁਟ ਹੋਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਅਸਰ ਕੈਨੇਡਾ ਦੀਆਂ ਬਣੀਆਂ ਵਸਤਾਂ ਦੀ ਮੰਗ ਉਤੇ ਪੈਣ ਲੱਗਾ ਹੈ। ਖਬਰਾਂ ਮੁਤਾਬਕ ਅਮਰੀਕਾ ਨਾਲ ਚੱਲ ਰਹੇ ਵਪਾਰਕ ਵਿਵਾਦ ਦਰਮਿਆਨ ਕੈਨੇਡਾ ਦੇ ਆਮ ਨਾਗਰਿਕਾਂ ਨੇ ਦੇਸ਼ ਭਗਤੀ ਦਿਖਾਉਂਦਿਆਂ ਘਰੇਲੂ ਕੰਪਨੀਆਂ ਦੇ ਉਤਪਾਦਾਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਚਲਦਿਆਂ ਭੋਜਨ ਅਤੇ ਘਰੇਲੂ ਸਮਾਨ ਬਣਾਉਣ ਵਾਲੀਆਂ ਕੈਨੇਡੀਅਨ ਕੰਪਨੀਆਂ  ਦੇ ਉਤਪਾਦਾਂ ਦੀ ਮੰਗ ਵੱਧ ਗਈ ਹੈ।
ਗ੍ਰੋਸਰੀ ਸਟੋਰਾਂ ‘ਤੇ ਵਧੀਆਂ ਕੀਮਤਾਂ ਦੇ ਬਾਵਜੂਦ ਖ਼ਪਤਕਾਰ ਵਿਸ਼ੇਸ਼ ਤੌਰ ‘ਤੇ ਕੈਨੇਡਾ ਵਿੱਚ ਬਣੀਆਂ ਵਸਤਾਂ ਨੂੰ ਪਹਿਲ ਦੇ ਰਹੇ ਹਨ। ਕੰਪਨੀ ਮਾਲਕਾਂ ਮੁਤਾਬਕ ਅਮਰੀਕੀ ਟੈਰਿਫਾਂ ਕਾਰਨ ਉਨ੍ਹਾਂ ਦਾ ਕਾਰੋਬਾਰ ਕਾਫੀ ਪ੍ਰਭਾਵਿਤ ਹੋਇਆ ਸੀ ਪਰ ਇਸ ਸੰਕਟ ਦੇ ਸਮੇਂ ਆਮ ਕੈਨੇਡੀਅਨ ਨਾਗਰਿਕਾਂ ਵੱਲੋਂ ਦੇਸੀ ਕੰਪਨੀਆਂ ਦੇ ਸਮਰਥਨ ਵਿਚ ਨਿਤਰਣ ਕਾਰਨ ਕਾਫੀ ਰਾਹਤ ਮਿਲੀ ਹੈ। ਲੋਕਾਂ ਵੱਲੋਂ ਆਪਣੇ ਦੇਸ਼ ਦੀਆਂ ਕੰਪਨੀਆਂ ਨਾਲ ਸਿੱਧਾ ਸੰਪਰਕ ਕਰਕੇ ਆਰਡਰ ਦੇਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਕੰਪਨੀਆਂ ਨੂੰ ਮਿਲਣ ਵਾਲੇ ਆਰਡਰਾਂ ਵਿਚ ਭਾਰੀ ਇਜਾਫਾ ਵੇਖਣ ਨੂੰ ਮਿਲ ਰਿਹਾ ਹੈ।

LEAVE A REPLY

Please enter your comment!
Please enter your name here