ਆਸਟਰੇਲੀਆ ’ਚ ਭਾਰਤੀ ਨੌਜਵਾਨ ਦੀ ਮੌਤ/ ਫੈਂਡਰਲ ਹਾਈਵੇ ’ਤੇ ਹਾਦਸੇ ਦੌਰਾਨ ਗਈ ਜਾਨ

0
3

ਰੋਜ਼ੀ-ਰੋਟੀ ਦੀ ਭਾਲ ਵਿਚ ਵਿਦੇਸ਼ ਗਏ ਭਾਰਤੀਆਂ ਨਾਲ ਹਾਦਸੇ ਵਾਪਰਨ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਅਜਿਹੀ ਹੀ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਤੋਂ ਸਾਹਮਣੇ ਆਈ ਹੈ, ਜਿੱਥੇ ਫੈਡਰਲ ਹਾਈਵੇ ’ਤੇ ਬੀਤੇ ਦਿਨ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 30 ਸਾਲਾਂ ਭਾਰਤੀ ਨੌਜਵਾਨ ਹਰਸ਼ ਸ਼ਰਮਾ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਹਰਸ਼ ਪੈਦਲ ਜਾ ਰਿਹਾ ਸੀ ਕਿ ਸੈਮੀ-ਟ੍ਰੇਲਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪੁਲਿਸ ਦੇ ਮੌਕੇ ’ਤੇ ਪਹੁੰਚਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਟਰੱਕ ਚਾਲਕ ਨੂੰ ਲਾਜ਼ਮੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ ਜਦਕਿ ਹਾਦਸੇ ਸੰਬੰਧੀ ਜਾਂਚ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਸ਼ ਆਪਣੇ ਪਿੱਛੇ ਪਤਨੀ ਅਤੇ ਦੋ ਨਿੱਕੀਆਂ ਧੀਆਂ ਛੱਡ ਗਿਆ ਹੈ। ਉਸ ਦੀ ਸਭ ਤੋਂ ਛੋਟੀ ਧੀ ਦਾ ਜਨਮ ਇਸ ਹਾਦਸੇ ਤੋਂ ਸਿਰਫ਼ ਤਿੰਨ ਹਫ਼ਤੇ ਪਹਿਲਾਂ ਹੋਇਆ ਸੀ ਜਦਕਿ ਉਸ ਦੇ ਮਾਪੇ ਭਾਰਤ ਵਿਚ ਰਹਿੰਦੇ ਹਨ। ਦੋਸਤਾਂ ਵਲੋਂ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਸਮਾਜਿਕ ਮਾਧਿਅਮ ਤੇ ਇਕ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਹਾਦਸੇ ਨਾਲ ਦੇ ਮਾਸੂਮ ਧੀਆਂ ਦੇ ਸਿਰ ਤੋਂ ਪਿਤਾ ਦਾ ਸ਼ਾਇਆ ਉੱਠ ਗਿਆ ਹੈ।

LEAVE A REPLY

Please enter your comment!
Please enter your name here