ਮੈਕਸੀਕੋ ‘ਚ ਧਾਰਮਿਕ ਮੇਲੇ ਦੌਰਾਨ ਵੱਡਾ ਧਮਾਕਾ, 10 ਲੋਕਾਂ ਦੀ ਮੌਤ; 64 ਜ਼ਖਮੀ

0
3

ਮੈਕਸੀਕੋ ਦੇ ਮੈਕਸੀਕੋ ਸਟੇਟ ‘ਚ ਧਾਰਮਿਕ ਮੇਲੇ ਦੌਰਾਨ ਪਾਇਰੋਟੈਕਨਿਕ ਸਮੱਗਰੀ ‘ਚ ਹੋਏ ਜ਼ਬਰਦਸਤ ਧਮਾਕੇ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦਕਿ 64 ਹੋਰ ਜ਼ਖਮੀ ਹੋਏ ਹਨ। ਮੈਕਸੀਕੋ ਦੇ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਹ ਧਮਾਕਾ ਸ਼ਨੀਵਾਰ ਰਾਤ Temascalcingo ਨਗਰਪਾਲਿਕਾ ‘ਚ ਸਥਿਤ Nuestra Señora de la Luz ਚਰਚ ਦੇ ਨੇੜੇ ਹੋਇਆ। ਇੱਥੇ ਸਰਪ੍ਰਸਤ ਸੰਤ ਦੇ ਸਨਮਾਨ ‘ਚ ਧਾਰਮਿਕ ਮੇਲਾ ਲੱਗਿਆ ਹੋਇਆ ਸੀ ਅਤੇ ਸੈਂਕੜੇ ਲੋਕ ਆਤਿਸ਼ਬਾਜ਼ੀ ਦੇ ਪ੍ਰੋਗਰਾਮ ਨੂੰ ਦੇਖਣ ਲਈ ਇਕੱਠੇ ਹੋਏ ਸਨ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜੇ ਦੀ ਇੱਕ ਕੰਧ ਢਹਿ ਗਈ। ਘਟਨਾ ਤੋਂ ਬਾਅਦ ਇਲਾਕੇ ‘ਚ ਧੂੰਏਂ ਅਤੇ ਮਲਬੇ ਵਿਚਕਾਰ ਲੋਕ ਜ਼ਖਮੀਆਂ ਅਤੇ ਬਚੇ ਹੋਏ ਲੋਕਾਂ ਦੀ ਭਾਲ ਕਰਦੇ ਨਜ਼ਰ ਆਏ। ਸਥਾਨਕ ਬਿਸ਼ਪ ਮੁਤਾਬਕ ਜ਼ਖਮੀਆਂ ‘ਚ ਦੋ ਪਾਦਰੀ ਵੀ ਸ਼ਾਮਲ ਹਨ। ਫਿਲਹਾਲ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਮੈਕਸੀਕੋ ਸਟੇਟ ਅਟਾਰਨੀ ਜਨਰਲ ਦੇ ਦਫ਼ਤਰ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ Temascalcingo ਮੈਕਸੀਕੋ ਸਿਟੀ ਤੋਂ ਕਰੀਬ 100 ਮੀਲ ਉੱਤਰ-ਪੱਛਮ ਵੱਲ ਸਥਿਤ ਹੈ ਅਤੇ ਇੱਥੇ ਲਗਭਗ 66 ਹਜ਼ਾਰ ਲੋਕ ਰਹਿੰਦੇ ਹਨ। ਮੈਕਸੀਕੋ ‘ਚ ਧਾਰਮਿਕ ਅਤੇ ਸੜਕਾਂ ‘ਤੇ ਹੋਣ ਵਾਲੇ ਸਮਾਗਮਾਂ ਦੌਰਾਨ ਆਤਿਸ਼ਬਾਜ਼ੀ ਦੀ ਵਰਤੋਂ ਆਮ ਹੈ। ਇਸੇ ਕਾਰਨ ਪਾਇਰੋਟੈਕਨਿਕ ਸਮੱਗਰੀ ਨਾਲ ਹਾਦਸੇ ਵੀ ਸਾਹਮਣੇ ਆਉਂਦੇ ਰਹਿੰਦੇ ਹਨ।

LEAVE A REPLY

Please enter your comment!
Please enter your name here