ਪੰਜਾਬ ਸਿੱਧੂ ਮੂਸੇਵਾਲਾ ਦਾ ਪਿਤਾ ਦੀ ਸਮਰਥਕਾਂ ਨਾਲ ਮੀਟਿੰਗ/ ਸਿਆਸੀ ਸਰਗਰਮੀਆਂ ਵਾਲੇ ਕੀਤੀ ਵਿਚਾਰ-ਚਰਚਾ/ ਕਾਂਗਰਸੀ ਉਮੀਦਵਾਰ ਨੂੰ ਸਮਰਥਨ ਦੀ ਅਪੀਲ By admin - September 5, 2026 0 2 Facebook Twitter Pinterest WhatsApp ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਨਾਲ ਹਨ ਅਤੇ ਮਾਨਸਾ ਤੋਂ ਜਿਸ ਨੂੰ ਵੀ ਟਿਕਟ ਮਿਲਦੀ ਹੈ, ਸਾਨੂੰ ਸਾਰਿਆਂ ਨੂੰ ਉਸਦਾ ਸਮਰਥਨ ਕਰਨਾ ਚਾਹੀਦਾ ਹੈ। ਨੌਜਵਾਨ ਨਾਲ ਪੁਲਿਸ ਕੁੱਟਮਾਰ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਔਰੰਗਜੇਬ ਵਰਗਾ ਰੂਪ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਨਸ਼ੇ ਖਤਮ ਕਰਨ ਦੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਨਸ਼ਿਆਂ ਖਿਲਾਫ ਆਵਾਜ਼ ਉਠਾਉਣ ਵਾਲਿਆਂ ਨੂੰ ਕੁੱਟਿਆ ਜਾ ਰਿਹਾ ਹੈ, ਜੋ ਅਤੀ ਨਿੰਦਣਯੋਗ ਹੈ। ਸੀਐਮ ਮਾਨ ਦੀ ਪਤਨੀ ਡਾ. ਗੁਰਪ੍ਰੀਤ ‘ਤੇ ਲੱਗੇ 5 ਕਰੋੜ ਰੁਪਏ ਦੇ ਦੋਸ਼ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਰੇ ਚੋਟੀ ਦੇ ਆਗੂ, ਸੁਖਪਾਲ ਖਹਿਰਾ, ਜਸਟਿਸ ਰਣਜੀਤ ਅਤੇ ਬਾਕਰ ਮਸਜਿਦ ਅਦਾਲਤ ਦੇ ਹਵਾਲਾ ਦਿੰਦਿਆਂ ਇਮਾਨਦਾਰੀ ਦਾ ਪਰਦਾਫਾਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ 2027 ਵਿੱਚ ਅਜਿਹੇ ਲੋਕਾਂ ਨੂੰ ਚੱਲਦਾ ਨਾ ਕੀਤਾ ਗਿਆ ਤਾਂ ਇਹ ਲੋਕ ਅਜਿਹਾ ਹੀ ਕਰਦੇ ਰਹਿਣਗੇ।