ਪੰਜਾਬ ਚੰਡੀਗੜ੍ਹ ਵਿਖੇ ਆਪ ਆਗੂ ਬਲਤੇਜ ਪੰਨੂ ਦੀ ਪ੍ਰੈੱਸ ਕਾਨਫਰੰਸ/ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਥਪਥਪਾਈ ਸਰਕਾਰ ਦੀ ਪਿੱਠ/ ਘੱਟ ਮਾਨਸੂਨ ਦੇ ਬਾਵਜੂਦ ਨਹੀਂ ਆਈ ਪਾਣੀ ਦੀ ਘਾਟ By admin - August 31, 2026 0 4 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਰਾਜ ਬਲਤੇਜ ਪੰਨੂ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਸਰਕਾਰ ਦੀ ਪਿੱਠ ਥਪਥਪਾਈ ਹੈ। ਕੇਂਦਰੀ ਭੂਮੀਗਤ ਪਾਣੀ ਬੋਰਡ ਅਤੇ ਰਾਜ ਦੇ ਜਲ ਸਰੋਤ ਵਿਭਾਗ ਦੀ ਤਾਜ਼ਾ ‘ਡਾਇਨਾਮਿਕ ਗਰਾਊਂਡ ਵਾਟਰ ਰਿਸੋਰਸ ਅਸੈਸਮੈਂਟ’ ਰਿਪੋਰਟ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਕੀਤੇ ਗਏ ਠੋਸ ਉਪਰਾਲਿਆਂ ਸਦਕਾ ਸੂਬੇ ਵਿੱਚ ਪਾਣੀ ਦਾ ਸੰਕਟ ਘਟਣ ਲੱਗਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਪੰਜਾਬ ਦੇ ਕਈ ਖੇਤਰ ਡਾਰਕ ਜੋਨ ਤੋਂ ਬਾਹਰ ਆ ਗਏ ਹਨ, ਜੋ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਪੰਨੂ ਨੇ ਕਿਹਾ ਕਿ ਪੰਜਾਬ ਵਿੱਚ ਭੂਮੀਗਤ ਪਾਣੀ ਵੀ ਵਧਣਾ ਸ਼ੁਰੂ ਹੋ ਗਿਆ ਹੈ, ਜੋ ਨਹਿਰੀ ਪਾਣੀ ਦੀ ਵਰਤੋਂ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਇਹੀ ਕਾਰਨ ਹੈ ਕਿ ਮਾਨਸੂਨ ਵਿੱਚ 34% ਦੀ ਕਮੀ ਆਈ ਹੈ, ਪਰ ਇਸ ਦੇ ਬਾਵਜੂਦ, ਪਾਣੀ ਦੀ ਕੋਈ ਕਮੀ ਨਹੀਂ ਆਈ ਹੈ। ਬਲਤੇਜ ਪੰਨੂ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਿਖਾਇਆ ਕਿ ਨਹਿਰੀ ਪਾਣੀ ਦੀ ਵਰਤੋਂ ਕਾਰਨ ਪੰਜਾਬ ਦੇ ਪਾਣੀ ਦਾ ਪੱਧਰ ਕਿਵੇਂ ਵਧਿਆ ਹੈ। ਅੱਜ ਸਾਡੇ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਕੇਂਦਰ ਨੂੰ ਪੇਸ਼ ਕੀਤੇ ਜਾ ਰਹੇ ਅੰਕੜਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕਾਂਗਰਸ ਅਤੇ ਅਕਾਲੀ ਦਲ (ਭਾਜਪਾ) ਪੰਜਾਬ ਵਿੱਚ ਸੱਤਾ ਵਿੱਚ ਸਨ, ਅਤੇ ਕੁਝ ਨੇ ਖੂਹ ਦੇ ਪਾਣੀ ਦੇ ਮੁੱਦੇ ਅਤੇ ਕੁਝ ਕੁਰਬਾਨੀ ਦਾ ਹਵਾਲਾ ਦਿੰਦੇ ਹੋਏ ਪੰਜਾਬ ਵਿੱਚ ਪਾਣੀ ਦੀਆਂ ਭਾਵਨਾਵਾਂ ਦੀ ਗੱਲ ਕੀਤੀ, ਜਦੋਂ ਕਿ ਇਹ ਦਿਮਾਗ ਦਾ ਕੰਮ ਹੈ। ਵਿਰੋਧੀ ਧਿਰ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ ਦਾ 60% ਪਾਣੀ ਕਿੱਥੇ ਗਿਆ, ਅਤੇ ਅਸੀਂ ਕਿਸੇ ਦਾ ਹਿੱਸਾ ਨਹੀਂ ਕੱਟਿਆ ਹੈ, ਸਗੋਂ ਆਪਣੇ ਹਿੱਸੇ ਦੀ ਵਰਤੋਂ ਕੀਤੀ ਹੈ। ਭਾਜਪਾ ਦੁਆਰਾ ਬਣਾਈ ਗਈ ਏਆਈ-ਜਨਰੇਟ ਕੀਤੀ ਵੀਡੀਓ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਥੱਪੜ ਮਾਰਦੇ ਦਿਖਾਇਆ ਗਿਆ ਹੈ, ਅਸਲ ਵਿੱਚ ਪੰਜਾਬ ਨੂੰ ਥੱਪੜ ਮਾਰਨ ਦੀ ਵੀਡੀਓ ਹੈ। ਕਿਉਂਕਿ ਵਿਰੋਧੀ ਧਿਰ ਕੁਝ ਵੀ ਪ੍ਰਾਪਤ ਕਰਨ ਵਿੱਚ ਅਸਮਰੱਥ ਹੈ। ਬਲਤੇਜ ਪੰਨੂ ਨੇ ਕਿਹਾ ਕਿ ਸਰਕਾਰ ਵੱਲੋਂ ਬਣਾਈ ਐਸਐਸਐਫ ਫੋਰਸ ਕਾਰਨ ਪੰਜਾਬ ਅੰਦਰ ਸੜਕ ਹਾਦਸਿਆਂ ਵਿਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਗਡਕਰੀ ਨੇ ਵੀ ਪੰਜਾਬ ਅੰਦਰ ਐਸਐਸਐਫ ਕਾਰਨ ਦੁਰਘਟਨਾਵਾਂ ਵਿੱਚ 50% ਦੀ ਕਮੀ ਆਉਣ ਦੀ ਗੱਲ਼ ਕਹੀ ਹੈ। ਸਕੂਲਾਂ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਜਵਾਬ ਤੋਂ ਪਤਾ ਚੱਲਿਆ ਕਿ ਪੰਜਾਬ ਦਾ ਸਰਕਾਰੀ ਸਕੂਲ ਬੁਨਿਆਦੀ ਢਾਂਚਾ ਸ਼ਾਨਦਾਰ ਹੈ, ਕੇਰਲਾ ਨੂੰ ਪਛਾੜਦਾ ਹੈ, ਜਿਸ ਨਾਲ ਪੰਜਾਬ ਬਾਹਰੀ ਖੇਤਰਾਂ ਤੋਂ ਪੜ੍ਹਨ ਲਈ ਪੰਜਾਬ ਆਉਣ ਵਾਲੇ ਵਿਦਿਆਰਥੀਆਂ ਦੇ ਮਾਮਲੇ ਵਿੱਚ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ। ਬਲਤੇਜ ਪੰਨੂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਕਦੇ ਵੀ ‘ਆਪ’ ਸਰਕਾਰ ਦੁਆਰਾ ਪੰਜਾਬ ਵਿੱਚ ਕੀਤੇ ਗਏ ਕੰਮ ‘ਤੇ ਵਿਚਾਰ ਨਹੀਂ ਕੀਤਾ, ਇਸ ਦੀ ਬਜਾਏ ਭਾਈ-ਭਤੀਜਾਵਾਦ ਵਿੱਚ ਫਸੀਆਂ ਰਹੀਆਂ ਹਨ।