ਸਮਰਾਲਾ ਦੇ ਘੁਲਾਲ ਟੋਲ ਪਲਾਜ਼ਾ ’ਤੇ ਕਿਸਾਨਾਂ ਦਾ ਧਰਨਾ/ ਗੈਰ ਪੰਜਾਬੀਆਂ ਨੂੰ ਨੌਕਰੀਆਂ ਦੇਣ ਦੇ ਰੋਸ ਵਜੋਂ ਫਰੀ ਕੀਤਾ ਟੋਲ/ ਪੰਜਾਬ ’ਚ ਬਣੇ ਟੋਲ ਪਲਾਜਿਆਂ ਤੇ ਪੰਜਾਬੀਆਂ ਦੀ ਭਰਤੀ ਦੀ ਮੰਗ

0
9

ਪੰਜਾਬ ਅੰਦਰ ਚੱਲ ਟੋਲ ਪਲਾਜਿਆਂ ਅੰਦਰ ਪੰਜਾਬੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਟੋਲ ਪਲਾਜ਼ਾ ਘੁਲਾਲਾ ਵਿਖੇ ਧਰਨਾ ਦਿੱਤਾ। ਕਿਸਾਨਾਂ ਨੇ ਪਲਾਜਾ ਨੂੰ ਪਰਚੀ ਮੁਕਤ ਕਰ ਕੇ ਪੰਜਾਬ ਅੰਦਰ ਬਾਹਰੀ ਲੋਕਾਂ ਨੂੰ ਨੌਕਰੀਆਂ ਦੇਣ ਦੇ ਵਿਰੋਧ ਕੀਤਾ। ਜਥੇਬੰਦੀ ਦੇ ਦੋਸ਼ ਲਗਾਇਆ ਹੈ ਕਿ ਪੰਜਾਬ ਦੀ ਧਰਤੀ ‘ਤੇ ਬਣੇ ਟੋਲ ਪਲਾਜਾ ‘ਤੇ ਗੈਰ ਪੰਜਾਬੀ ਮੁਲਾਜ਼ਮ ਭਰਤੀ ਕੀਤੇ ਜਾ ਰਹੇ ਹਨ ਬਲਕਿ ਉਹਨਾਂ ਨੂੰ ਵੀ ਘੱਟ ਤਨਖਾਹਾਂ ਦੇ ਕੇ ਉਹਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਮੁਲਾਜਮਾਂ ਦਾ ਸ਼ੋਸ਼ਣ ਬੰਦ ਕਰਨ ਦੇ ਨਾਲ ਨਾਲ ਪੰਜਾਬੀ ਨੌਜਵਾਨਾਂ ਨੂੰ ਤਰਜੀਹ ਦੇਣ ਦੀ ਮੰਗ ਕੀਤੀ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਇਸ ਟੋਲ ਪਲਾਜ਼ਾ ਤੇ ਪੰਜਾਬੀ ਨੌਜਵਾਨਾਂ ਨੂੰ  28 ਹਜਾਰ ਰੁਪਏ ਮਹੀਨਾ ਤਨਖਾਹ  ਦੇਣ ਦੀ ਬਜਾਏ ਕਥਿਤ ਤੌਰ ‘ਤੇ ਗੈਰ ਪੰਜਾਬੀਆਂ ਨੂੰ 14 -14 ਹਜ਼ਾਰ ਰੁਪਏ ‘ਤੇ ਭਰਤੀ ਕਰਕੇ 12-12 ਘੰਟੇ ਡਿਊਟੀ ਲਈ ਜਾ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਇਸ ਟੋਲ ਪਲਾਜੇ ‘ ਤੇ ਬਾਹਰਲੇ ਸੂਬਿਆਂ ਦੇ ਗੈਰ ਪੰਜਾਬੀ ਨੌਜਵਾਨਾਂ ਦੀ  ਥਾਂ ਪੰਜਾਬੀ ਨੌਜਵਾਨਾਂ ਨੂੰ ਭਰਤੀ ਕਰਨ ਦੀ ਮੰਗ ਪੂਰੀ ਨਹੀਂ ਹੁੰਦੀ ਤਾਂ ਜਥੇਬੰਦੀ ਇਸ ਟੋਲ ਪਲਾਜੇ ਨੂੰ  ਰੱਖੇਗੀ ਅਤੇ ਕਿਸੇ ਵੀ ਵਾਹਨ ਤੋਂ ਟੋਲ ਨਹੀਂ ਵਸੂਲ ਹੋਵੇਗਾ। ਉਧਰ ਟੋਲ ਪਲਾਜ਼ਾ ਦੇ ਮੈਨੇਜਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਹੀ ਟੋਲ ਪਲਾਜਾ ਤੇ 28 ਕਰਮਚਾਰੀ ਨਿਯੁਕਤ ਕੀਤੇ ਹੋਏ ਹਨ ਅਤੇ ਪੰਜਾਬ  ਦੇ ਸਾਰੇ ਟੋਲ ਪਲਾਜਿਆਂ ‘ ਤੇ  ਕੰਪਨੀ ਵੱਲੋਂ  ਵੀ 5 ਤੋਂ 10 ਮੁਲਾਜ਼ਮ ਨਿਯੁਕਤ ਕੀਤੇ ਹੀ ਹੁੰਦੇ  ਹਨ। ਉਹਨਾਂ ਕਿਹਾ ਕਿ  ਇਹ ਪਹਿਲਾ ਟੋਲ ਪਲਾਜਾ ਹੈ ਜਿੱਥੇ ਜਥੇਬੰਦੀਆਂ ਵਲੋਂ ਹੋਰ ਮੁਲਾਜ਼ਮ ਭਰਤੀ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਸਾਰੀ ਰਿਪੋਰਟ ਕੰਪਨੀ  ਨੂੰ ਭੇਜ ਦਿੱਤੀ ਗਈ ਹੈ।

LEAVE A REPLY

Please enter your comment!
Please enter your name here