ਸ੍ਰੀ ਅਕਾਲ ਤਖਤ ਤਕ ਪਹੁੰਚਿਆ ਪਾਸਟਰ ਬਜਿੰਦਰ ਦਾ ਮਾਮਲਾ/ ਪੀੜਤ ਕੁੜੀਆਂ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ/ ਬਿਆਨ ਕੀਤੀ ਸੱਚਾਈ, ਕਿਹਾ, ਡਰ ਕਾਰਨ ਨਹੀਂ ਕਰਦਾ ਕੋਈ ਉਨ੍ਹਾਂ ਦੀ ਮਦਦ

0
6

ਜਿਨਸੀ ਸ਼ੋਸ਼ਣ ਸਮੇਤ ਅਨੇਕਾਂ ਦੋਸ਼ਾਂ ਵਿਚ ਘਿਰੇ ਈਸਾਈ ਪਾਸਟਰ ਬਜਿੰਦਰ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਇਕ ਪਾਸੇ ਜਿੱਥੇ ਅਦਾਲਤਾਂ ਨੇ ਸਖ ਰੁਖ ਅਖਤਿਆਰ ਕਰ ਰੱਖਿਆ ਐ, ਉਥੇ ਹੀ ਪੀੜਤ ਲੜਕੀਆਂ ਵੱਲੋਂ ਵੱਧ ਤੋਂ ਵੱਧ ਸਮਰਥਨ ਜੁਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਸੇ ਤਹਿਤ ਅੱਜ ਪੀੜਤ ਲੜਕੀਆਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀਆਂ, ਜਿੱਥੇ ਉਨ੍ਹਾਂ ਨੇ ਜਥੇਦਾਰ ਨਾਲ ਮੀਟਿੰਗ ਕਰ ਕੇ ਆਪਬੀਤੀ ਬਿਆਨ ਕੀਤੀ ਅਤੇ ਇਨਸਾਫ ਚ ਮਦਦ ਲਈ ਗੁਹਾਰ ਲਗਾਈ। ਲੜਕੀਆਂ ਦਾ ਕਹਿਣਾ ਸੀ ਕਿ ਪਾਸਟਰ ਤੋਂ ਡਰਦਿਆਂ ਕੋਈ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਉਂਦਾ। ਇਸੇ ਦੌਰਾਨ ਜਥੇਦਾਰ ਨੇ ਪੀੜਤਾ ਦੀ ਫਰਿਆਦ ਨੂੰ ਧਿਆਨ ਨਾਲ ਸੁਣਿਆ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।  ਜਥੇਦਾਰ ਸਾਹਿਬ ਨੇ ਕਿਹਾ ਇਸ ਦਰ ਚੋਂ ਕੋਈ ਖਾਲੀ ਹੱਥ ਨਹੀਂ ਜਾਂਦਾ ਅਤੇ ਪੂਰੀ ਸਿੱਖ ਕੌਮ ਪੀੜਤ ਬੱਚਿਆਂ ਦੇ ਨਾਲ ਐ।

LEAVE A REPLY

Please enter your comment!
Please enter your name here