ਪੰਜਾਬ ਮੋਗਾ ’ਚ ਲਾਟਰੀ ਟਿਕਟ ਨੇ ਬਦਲੀ ਵਿਅਕਤੀ ਦੀ ਕਿਸਮਤ/ 7 ਰੁਪਏ ਦੀ ਖਰੀਦੀ ਟਿਕਟ ਦਾ ਨਿਕਲਿਆ 3 ਲੱਖ ਇਨਾਮ/ ਬਾਬੇ ਨਾਨਕ ਦੀ ਮਿਹਰ ਦਸਦਿਆ ਜਾਹਰ ਕੀਤੀ ਖੁਸ਼ੀ By admin - August 20, 2026 0 2 Facebook Twitter Pinterest WhatsApp ਕਿਸਮਤ ਕਦੋਂ ਅਤੇ ਕਿਸ ’ਤੇ ਮਿਹਰਬਾਨ ਹੋ ਜਾਵੇ, ਇਸ ਬਾਰੇ ਕੁਝ ਨਹੀਂ ਕਿਹ ਜਾ ਸਕਦਾ। ਮੋਗਾ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਹਿਜ਼ 7 ਰੁਪਏ ਦੀ ਲਾਟਰੀ ਟਿਕਟ ਨੇ ਇੱਕ ਵਿਅਕਤੀ ਦੀ ਕਿਸਮਤ ਬਦਲ ਦਿੱਤੀ ਅਤੇ ਉਸ ’ਤੇ 3 ਲੱਖ ਰੁਪਏ ਦਾ ਇਨਾਮ ਨਿਕਲ ਆਇਆ ਹੈ। ਇਨਾਮ ਨਿਕਲਣ ਦੀ ਖ਼ਬਰ ਮਿਲਦੇ ਹੀ ਜੇਤੂ ਦੇ ਚਿਹਰੇ ’ਤੇ ਖੁਸ਼ੀ ਸਾਫ਼ ਨਜ਼ਰ ਆਈ। ਇਨਾਮ ਜੇਤੂ ਸਖਸ਼ ਨੇ ਇਸ ਨੂੰ ਪਰਮਾਤਮਾ ਦੀ ਮਿਹਰ ਦੱਸਿਆ ਹੈ। ਲਾਟਰੀ ਵੇਚਣ ਵਾਲੇ ਦੁਕਾਨਦਾਰ ਪ੍ਰਦੀਪ ਕੁਮਾਰ ਗੋਲੀ ਨੇ ਦੱਸਿਆ ਕਿ ਉਨ੍ਹਾਂ ਦੇ ਸਟਾਲ ਤੋਂ ਵਿਕੀ 7 ਰੁਪਏ ਦੀ ਟਿਕਟ ’ਤੇ 3 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਕੋਲ ਇੱਕ 50 ਹਜ਼ਾਰ ਰੁਪਏ ਦਾ ਇਨਾਮ ਆਇਆ ਸੀ, ਪਰ ਉਹ ਟਿਕਟ ‘ਇਨਸੋਲਡ’ ਹੋ ਗਈ ਸੀ ਅਤੇ ਵਾਪਸ ਆ ਗਈ। ਪ੍ਰਦੀਪ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਸਟਾਲ ਤੋਂ ਟਿਕਟਾਂ ਖਰੀਦਣ ਵਾਲੇ ਲੋਕਾਂ ਦੇ ਅਕਸਰ ਇਨਾਮ ਨਿਕਲਦੇ ਰਹਿੰਦੇ ਹਨ। ਉਨ੍ਹਾਂ ਮੁਤਾਬਕ ਇਹ ਲੋਕਾਂ ਦਾ ਪਿਆਰ ਅਤੇ ਭਰੋਸਾ ਹੈ, ਜਿਸ ਕਾਰਨ ਗਾਹਕ ਲਗਾਤਾਰ ਉਨ੍ਹਾਂ ਕੋਲੋਂ ਲਾਟਰੀ ਦੀਆਂ ਟਿਕਟਾਂ ਖਰੀਦਦੇ ਹਨ। ਉੱਥੇ ਹੀ 3 ਲੱਖ ਰੁਪਏ ਦਾ ਇਨਾਮ ਜਿੱਤਣ ਵਾਲੇ ਵਿਅਕਤੀ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਉਹ ਅਕਸਰ ਮੋਗਾ ਆਉਣ ਸਮੇਂ ਇਸ ਸਟਾਲ ਤੋਂ ਲਾਟਰੀ ਦੀ ਟਿਕਟ ਖਰੀਦ ਕੇ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ 6 ਵਜੇ ਵਾਲੀ ਲਾਟਰੀ ਦੀ ਟਿਕਟ ’ਤੇ ਉਨ੍ਹਾਂ ਦਾ 3 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਕਈ ਵਾਰ ਇੱਕ-ਦੋ ਹਜ਼ਾਰ ਰੁਪਏ ਦੇ ਛੋਟੇ ਇਨਾਮ ਮਿਲਦੇ ਰਹੇ ਹਨ, ਪਰ ਇਸ ਵਾਰ ਵੱਡਾ ਇਨਾਮ ਨਿਕਲਣ ਨਾਲ ਉਹ ਬੇਹੱਦ ਖੁਸ਼ ਹਨ। ਜੇਤੂ ਨੇ ਕਿਹਾ ਕਿ “ਅੱਜ ਬਾਬੇ ਨਾਨਕ ਨੇ ਮਿਹਰ ਕੀਤੀ ਹੈ।” ਉਨ੍ਹਾਂ ਕਿਹਾ ਕਿ ਇਹ ਪੈਸਾ ਕਿਸੇ ਚੰਗੇ ਕੰਮ ਲਈ ਵਰਤਿਆ ਜਾਵੇਗਾ।