ਪਟਿਆਲਾ ਵਾਸੀਆਂ ਨੂੰ ਮੁੱਖ ਮੰਤਰੀ ਮਾਨ ਦਾ ਵੱਡਾ ਤੋਹਫਾ/ ਦੂਧਨਸਾਧਾਂ ਵਿਖੇ ਤਹਿਸੀਲ ਕੰਪਲੈਕਸ ਦਾ ਕੀਤਾ ਉਦਘਾਟਨ/ ਪੰਜਾਬ ਦੀਆਂ ਤਹਿਸੀਲਾਂ ਦਾ ਸਿਸਟਮ ਸੁਧਾਰਨ ਦਾ ਕੀਤਾ ਦਾਅਵਾ

0
27

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਦੁੱਧਸਾਧਨ ਵਿੱਚ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤਹਿਸੀਲ ਦਾ ਸਾਰਾ ਕੰਮ ਇੱਕ ਹੀ ਇਮਾਰਤ ਵਿੱਚ ਹੋਵੇਗਾ।  8 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਬਣੀ ਇਸ ਇਮਾਰਤ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਤਹਿਸੀਲਾਂ ਨੂੰ ਦੇਖ ਕੇ ਹੀ ਦਿਲ ਟੁੱਟ ਜਾਂਦਾ ਸੀ ਕਿ ਕੰਮ ਹੋਵੇਗਾ ਜਾਂ ਨਹੀਂ, ਪਰ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਢਾਈ ਸਾਲਾ ਦੌਰਾਨ ਤਹਿਸੀਲਾਂ ਦੇ ਸਿਸਟਮ ਵਿਚ ਵੱਡੇ ਸੁਧਾਰ ਕੀਤੇ ਨੇ, ਜਿਸ ਦੀ ਬਦੌਲਤ ਹੁਣ ਲੁੱਟ ਦੀ ਥਾਂ ਲੋਕਾਂ ਦੀ ਸੇਵਾ ਹੋਣ ਲੱਗੀ ਐ।  ਵਿਰੋਧੀਆਂ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਨੂੰ ਲੁੱਟਣ ਤੋਂ ਸਿਵਾ ਕੁੱਝ ਨਹੀਂ ਕੀਤਾ। ਹੁਣ ਜਦੋਂ ਸਰਕਾਰ ਲੋਕਾਂ ਦੇ ਮਸਲੇ ਇਕ ਇਕ ਕਰਕੇ ਹੱਲ ਕਰਦੀ ਜਾ ਰਹੀ ਐ ਤਾਂ ਇਹ ਬੇਵਜ੍ਹਾ ਰੌਲਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਰਾਹ ਪਏ ਹੋਏ ਨੇ।  ਉਨ੍ਹਾਂ ਇਲਾਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਬਹੁਤ ਸਾਰੇ ਕੰਮ ਹੋ ਗਏ ਨੇ ਅਤੇ ਜੋ ਰਹਿੰਦੀਆਂ ਮੰਗਾਂ ਵੀ ਛੇਤੀ ਪੂਰੀਆਂ ਕੀਤੀਆਂ ਜਾਣਗੀਆਂ। ਹਰ ਪਿੰਡ ਵਿੱਚ ਖੇਡ ਗਰਾਊਂਡ ਤੋਂ ਇਲਾਵਾ ਸਕੂਲਾਂ ਵਿੱਚ ਸਮਾਰਟ ਰੂਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਪ੍ਰਬੰਧਾਂ ਵਿਚ ਵੱਡੇ ਸੁਧਾਰ ਹੋਏ ਨੇ, ਜਿਸ ਦੀ ਬਦੌਲਤ ਹੁਣ ਆਮ ਘਰਾਂ ਦੇ ਬੱਚੇ ਵੀ ਵੱਡੇ ਅਫਸਰ ਬਣਨ ਲੱਗੇ ਨੇ।

LEAVE A REPLY

Please enter your comment!
Please enter your name here