ਪੰਜਾਬ ਸਮਰਾਲਾ ਬਾਈਪਾਸ ’ਤੇ ਭਿਆਨਕ ਸੜਕ ਹਾਦਸਾ/ 56 ਸਾਲਾ ਐਕਟੀਵਾ ਸਵਾਰ ਦੀ ਮੌਤ/ ਤੇਜ਼ ਰਫਤਾਰ ਇਨੋਵਾ ਨੇ ਐਕਟਿਵਾ ਨੂੰ ਮਾਰੀ ਟੱਕਰ By admin - August 19, 2026 0 2 Facebook Twitter Pinterest WhatsApp ਸਮਰਾਲਾ ਬਾਈਪਾਸ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਐਕਟੀਵਾ ਸਵਾਰ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 56 ਸਾਲਾ ਮਦਨ ਲਾਲ ਵਾਸੀ ਸਮਰਾਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਦਨ ਲਾਲ ਆਪਣੀ ਐਕਟੀਵਾ ’ਤੇ ਬਾਈਪਾਸ ’ਤੇ ਬਣੇ ਹਰਿਓ ਕਰਾਸਿੰਗ ਤੋਂ ਸਮਰਾਲਾ ਵੱਲ ਆ ਰਹੇ ਸਨ ਕਿ ਚੰਡੀਗੜ੍ਹ ਸਾਈਡ ਤੋਂ ਆ ਰਹੀ ਇੱਕ ਇਨੋਵਾ ਕਾਰ ਨੇ ਟੱਕਰ ਮਾਰ ਦਿੱਤੀ। ਪੁਲਿਸ ਨੇ ਇਨੋਵਾ ਚਾਲਕਾਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਟੱਕਰ ਇੰਨੀ ਭਿਆਨਕ ਸੀ ਕਿ ਐਕਟੀਵਾ ਸਵਾਰ ਮਦਨ ਲਾਲ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਸਬੰਧਤ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਹਾਦਸੇ ਤੋਂ ਬਾਅਦ ਬਾਈਪਾਸ ’ਤੇ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਵਾਹਨਾਂ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।