ਪੰਜਾਬ ਜਲੰਧਰ ਈਡੀ ਦਫਤਰ ਪਹੁੰਚੇ ਕੰਵਲਪ੍ਰੀਤ ਬਰਾੜ/ ਜਾਰੀ ਕੀਤੇ ਸੰਮਨਾਂ ਬਾਰੇ ਰੱਖਿਆ ਆਪਣਾ ਪੱਖ/ ਬੀਤੇ ਦਿਨ ਜਾਰੀ ਕੀਤੇ ਗਏ ਸੀ ਸੰਮਨ By admin - August 18, 2026 0 2 Facebook Twitter Pinterest WhatsApp ਪੰਜਾਬ ਕੇਂਡਰ ਦੇ ਆਈਏਐਸ ਅਧਿਕਾਰੀ ਕੰਵਲਪ੍ਰੀਤ ਬਰਾੜ ਅੱਜ ਜਲੰਧਰ ਸਥਿਤ ਈਡੀ ਦਫਤਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਬੀਤੇ ਦਿਨ ਜਾਰੀ ਕੀਤੇ ਸੰਮਨ ਬਾਰੇ ਆਪਣਾ ਪੱਖ ਰੱਖਿਆ। ਦਰਅਸਲ ਕੰਵਲਪ੍ਰੀਤ ਬਰਾੜ ਨੂੰ ਬੀਤੇ ਦਿਨ ਆਡੀ ਨੇ 18 ਅਗਸਤ ਲਈ ਸੰਮਨ ਜਾਰੀ ਕੀਤੇ ਸਨ। ਖਬਰਾਂ ਮੁਤਾਬਕ ਇਹ ਕਾਰਵਾਈ ਮੋਹਾਲੀ ਸਥਿਤ ਪ੍ਰੋਜੈਕਟ ਨਾਲ ਜੁੜੇ ਮਾਮਲੇ ਵਿਚ ਕੀਤੀ ਜਾ ਰਹੀ ਹੈ। ਈਡੀ ਦੀ ਜਾਂਚ ਮੁਤਾਬਕ ਇਸ ਪ੍ਰੋਜੈਕਟ ਲਈ ਜ਼ਮੀਨ ਲੈਣ ਵੇਲੇ ਕਥਿਤ ਬੇਨਿਯਮੀਆਂ ਹੋਈਆਂ ਸਨ। ਕੰਵਲਪ੍ਰੀਤ ਬਰਾੜ ਆਪਣੀ ਕਾਰ ਵਿਚ ਸਵਾਰ ਹੋ ਕੇ ਸਿੱਧਾ ਈਡੀ ਦਫਤਰ ਪਹੁੰਚੇ ਅਤੇ ਬਿਨਾਂ ਕਿਸੇ ਨਾਲ ਗੱਲਬਾਤ ਕੀਤੇ ਦਫਤਰ ਅੰਦਰ ਚਲੇ ਗਏ।