ਤੇਜ਼-ਰਫਤਾਰੀ ਤੇ ਅਣਗਹਿਲੀ ਨਾਲ ਡਰਾਈਵਿੰਗ ਕਾਰਨ ਹਾਦਸੇ ਵਾਪਰਨ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਨੇ…ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਦੀਨਾਨਗਰ-ਬਹਿਰਾਮਪੁਰ ਰੋਡ ਤੋਂ ਸਾਹਗਮਣੇ ਆਇਆ ਐ, ਜਿੱਥੇ ਦੌਦੜਾ ਮੋੜ ਨੇੜੇ ਇਕ ਤੇਜ਼ ਰਫਤਾਰ ਤੇ ਮੋਟਰ ਸਾਇਕਲ ਵਿਚਾਲੇ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ਸਵਾਰ ਦਾ ਬਚਾਅ ਹੋ ਗਿਆ ਜਦਕਿ ਮੋਟਰ ਸਾਈਕਲ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਐ। ਹਾਦਸੇ ਵਿਚ ਦੋਵੇਂ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਐ। ਜਾਣਕਾਰੀ ਅਨੁਸਾਰ ਮੋਟਰ ਸਾਈਕਲ ਸਵਾਰ ਨੌਜਵਾਨ ਦੀਨਾਨਗਰ ਵਾਲੀ ਸਾਈਡ ਤੋਂ ਆ ਰਿਹਾ ਸੀ ਕਿ ਕਸਬਾ ਬਹਿਰਾਮਪੁਰ ਵੱਲੋਂ ਆ ਰਹੀ ਮਾਰੂਤੀ ਕਾਰ ਨੇ ਦੋਦਵਾਂ ਚੌਂਕ ਨੇੜੇ ਉਸ ਨੂੰ ਅਚਾਨਕ ਟੱਕਰ ਮਾਰ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਕਾਰਨ ਮੋਟਰ ਸਾਈਕਲ ਗੰਭੀਰ ਜ਼ਖਮੀ ਹੋ ਗਿਆ ਅਤੇ ਦੋਵੇਂ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਐ, ਜਦਕਿ ਕਾਰ ਸਵਾਰ ਦਾ ਬਚਾਅ ਹੋ ਗਿਆ ਐ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਸੀਸੀਟੀਵੀ ਤਸਵੀਰਾਂ ਵਿਚ ਸਾਫ ਵੇਖਿਆ ਜਾ ਸਕਦਾ ਐ ਕਿ ਮੋਟਰ ਸਾਇਕਲ ਸਵਾਰ ਟੱਕਰ ਤੋਂ ਬਾਅਦ 2-3 ਫੁੱਟ ਦੀ ਉਚਾਈ ਤੇ ਉੱਛਲ ਕੇ ਖੇਤਾਂ ਵਿਚ ਡਿੱਗਦਾ ਦਿਖਾਈ ਦੇ ਰਿਹਾ ਐ। ਹਾਦਸੇ ਦਾ ਸ਼ਿਕਾਰ ਹੋਏ ਦੋਵੇਂ ਵਾਹਨ ਚਾਲਕਾਂ ਦੀ ਖਬਰ ਲਿਖੇ ਜਾਣ ਤਕ ਪਛਾਣ ਨਹੀਂ ਸੀ ਹੋ ਸਕੀ।