ਪੰਜਾਬ ਤਰਨ ਤਾਰਨ ਦੇ ਪਹੂਵਿੰਡ ਵਿਖੇ ਗੋਲੀਬਾਰੀ ਦੌਰਾਨ 2 ਮੌਤਾਂ/ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਫਾਇਰਿੰਗ/ ਪੁਲਿਸ ਨੇ ਲਾਸ਼ਾਂ ਕਬਜ਼ੇ ’ਚ ਲੈ ਕੇ ਜਾਂਚ ਆਰੰਭੀ By admin - August 16, 2026 0 2 Facebook Twitter Pinterest WhatsApp ਤਰਨ ਤਾਰਨ ਦੇ ਹਲਕਾ ਖੇਮਕਰਨ ਦੇ ਪਿੰਡ ਪਹੂਵਿੰਡ ਵਿਖੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਚੱਲੀਆਂ ਗੋਲੀਆਂ ਨਾਲ ਦੋਵੇਂ ਧਿਰਾਂ ਦੇ ਇਕ-ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਲਾਸ਼ਾਂ ਕਬਜੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਾਕੀਰ ਦਿੰਦਿਆਂ ਥਾਣਾ ਭਿੱਖੀਵਿੰਡ ਦੇ ਐਸਐਸਪੀ ਅਟਲ ਸੋਨੀ ਨੇ ਦੱਸਿਆ ਕਿ ਪਹੂਵਿੰਡ ਵਿਖੇ ਅਮਰਜੀਤ ਸਿੰਘ ਅਤੇ ਸੁਖਰਾਜ ਸਿੰਘ ਨਾਮ ਦੇ ਦੋ ਵਿਅਕਤੀਆਂ ਵਿਚਾਲੇ ਡੇਢ ਕਿੱਲਾ ਜ਼ਮੀਨ ਨੂੰ ਲੈ ਕੇ ਕਾਫੀ ਚਿਰ ਤੋਂ ਵਿਵਾਦ ਚੱਲਦਾ ਆ ਰਿਹਾ ਸੀ ਅਤੇ ਪੁਲਿਸ ਵੱਲੋਂ ਕਈ ਵਾਰ ਇਹਨਾਂ ਦੀ ਸੱਤ/51 ਵੀ ਕੀਤੀ ਗਈ ਸੀ ਪਰ ਅੱਜ ਦੋਵੇਂ ਧਿਰਾਂ ਜ਼ਮੀਨ ਵਿੱਚ ਆਮੋ ਸਾਹਮਣੇ ਹੋ ਗਈਆਂ। ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਚਲਾਈਆਂ ਗੋਲੀਆਂ ਨਾਲ ਪਹਿਲੀ ਧਿਰ ਦੇ ਸੁਖਰਾਜ ਸਿੰਘ ਦੇ ਸਿਰ ਵਿੱਚ ਗੋਲੀ ਲੱਗੀ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸੇ ਤਰ੍ਹਾਂ ਦੂਜੀ ਧਿਰ ਅਮਰਜੀਤ ਸਿੰਘ ਦੇ ਭਰਾ ਨਿਰਮਲ ਸਿੰਘ ਦੇ ਤਿੰਨ ਗੋਲੀਆਂ ਲੱਗੀਆਂ ਜਿਸ ਕਾਰਨ ਨਿਰਮਲ ਸਿੰਘ ਦੀ ਵੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਇਹਨਾਂ ਦੋਵਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਬਿਆਨ ਦਰਜ ਕਰ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕੀ ਅਮਰਜੀਤ ਸਿੰਘ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਿੰਡ ਪਊਵਿੰਡ ਦੇ ਸਾਬਕਾ ਸਰਪੰਚ ਸਨ ਜਿਨਾਂ ਨੇ ਇਹ ਜਮੀਨ ਮੁੱਲ ਲਈ ਹੋਈ ਸੀ ਪਰ ਸੁਖਰਾਜ ਸਿੰਘ ਇਸ ਜ਼ਮੀਨ ’ਤੇ ਆਪਣਾ ਹੱਕ ਜਤਾਉਂਦਾ ਸੀ ਅਤੇ ਆਮ ਆਦਮੀ ਪਾਰਟੀ ਨਾਲ ਧਿਰ ਰੱਖਦਾ ਸੀ ਅਤੇ ਇਸੇ ਗੱਲ ਨੂੰ ਲੈ ਕੇ ਹੀ ਇਹ ਦੋਵਾਂ ਧਿਰਾਂ ਵਿੱਚ ਇਹ ਗੋਲੀਆਂ ਚੱਲੀਆਂ ਅਤੇ ਇਸ ਨੇ ਖੂਨੀ ਰੂਪ ਧਾਰ ਲਿਆ।