ਗੁਰਦਾਸਪੁਰ ਦੇ ਪਿੰਡ ਹਰਦਾਨ ਵਿਖੇ ਤੀਆਂ ਦੀਆਂ ਰੌਣਕਾਂ/ ਅਰਸੇ ਬਾਦ ਮਨਾਇਆ ਤੀਆਂ ਦਾ ਤਿਉਹਾਰ/ ਸਰਪੰਚ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

0
2

ਗੁਰਦਾਸਪੁਰ ਨੇੜਲੇ ਪਿੰਡ ਹਰਦਾਨ ਵਿਖੇ ਕਈ ਸਾਲਾਂ ਬਾਅਦ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ ਲੱਗੀਆਂ ਹਨ। ਸਰਪੰਚ ਅਜੇ ਸ਼ਰਮਾ ਦੀਆਂ ਕੋਸ਼ਿਸ਼ਾਂ ਸਦਕਾ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਔਰਤਾਂ ਨੇ ਨੱਚ ਨੱਚ ਕੇ ਖੂਬ ਧਮਾਲਾਂ ਪਾਈਆਂ। ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਲਮਨ ਬਹਿਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਵਿਚ ਸ਼ਾਮਲ ਔਰਤਾਂ ਨੇ ਅਰਸੇ ਬਾਅਦ ਤੀਆਂ ਮਨਾਉਣ ਦੇ ਉਪਰਾਲੇ ਲਈ ਪਿੰਡ ਦੇ ਸਰਪੰਚ ਅਤੇ ਹਲਕਾ ਇੰਚਾਰਜ ਦਾ ਧੰਨਵਾਦ ਕੀਤਾ। ਸਰਪੰਚ ਅਜੇ ਸ਼ਰਮਾ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਫੋਨ ਦੇ ਮੱਕੜ ਜਾਲ ਚੋਂ ਕੱਢ ਕੇ ਆਪਣੇ ਅਮੀਰ ਵਿਰਸੇ ਤੋਂ ਜੁੜਣ ਦਾ ਜ਼ਰੀਏ ਬਣਦੇ ਹਨ, ਇਸ ਲਈ ਅਜਿਹੇ ਸਮਾਗਮ ਹਰ ਪਿੰਡ ਵਿਚ ਹੋਣੇ ਚਾਹੀਦੇ ਹਨ।

LEAVE A REPLY

Please enter your comment!
Please enter your name here