ਪੰਜਾਬ ਚੰਡੀਗੜ੍ਹ ਨਗਰ ਨਿਗਮ ਵਿਖੇ ਮਨਾਇਆ ਆਜ਼ਾਦੀ ਦਿਹਾੜਾ/ ਮੇਅਰ ਸੋਰਭ ਜੋਸ਼ੀ ਨਾ ਲਹਿਰਾਇਆ ਤਿਰੰਗਾ/ ਨਿਗਮ ਵੱਲੋਂ ਕੀਤੇ ਕੰਮਾਂ ਦਾ ਗੀਤਾ ਗੁਣਗਾਣ By admin - August 15, 2026 0 2 Facebook Twitter Pinterest WhatsApp ਚੰਡੀਗੜ੍ਹ ਨਗਰ ਨਿਗਮ ਨੇ 80ਵੇਂ ਆਜ਼ਾਦੀ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਮੇਅਰ ਸੋਰਭ ਜੋਸ਼ੀ ਤੋਂ ਇਲਾਵਾ ਕੌਂਸਲਰ ਤੇ ਨਿਗਮ ਅਧਿਕਾਰੀ ਵੀ ਮੌਜੂਦ ਰਹੇ। ਇਸ ਮੌਕੇ ਝੰਡਾ ਲਹਿਰਾਉਣ ਹੀ ਰਸਮ ਮੇਅਰ ਸੌਰਭ ਜੋਸ਼ੀ ਨੇ ਅਦਾ ਕੀਤੀ। ਆਪਣੇ ਸੰਬੋਧਨ ਵਿਚ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਲੋਕਾਂ ਦੀ ਸੇਵਾ ਵਿੱਚ ਲਗਾਤਾਰ ਮੋਹਰੀ ਹੈ। ਇਸ ਦੌਰਾਨ ਉਨ੍ਹਾਂ ਨੇ ਨਿਗਮ ਵੱਲੋਂ ਕੀਤੇ ਕੰਮਾਂ ਦਾ ਬਿਊਰਾ ਸਾਝਾਂ ਕੀਤਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਆਪਣੀ ਸਖਤ ਮਿਹਨਤ ਤੇ ਦ੍ਰਿੜ੍ਹ ਇਰਾਦੇ ਸਦਕਾ ਸਭ ਤੋਂ ਵੱਡੀ ਸਮੱਸਿਆ ਡੰਪਿੰਗ ਗਰਾਊਂਡ ਵਿੱਚ ਬਣੇ ਕੂੜੇ ਦੇ ਪਹਾੜ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪੂਰਾ ਪਹਾੜ ਜੋ ਕਦੇ ਗੰਦਗੀ ਅਤੇ ਬਦਬੂ ਨਾਲ ਭਰਿਆ ਹੁੰਦਾ ਸੀ, ਹੁਣ ਹਰਿਆਲੀ ਨਾਲ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ 142 ਕਿਲੋਮੀਟਰ ਸੜਕਾਂ ਨੂੰ ਰੀਕਾਰਪੇਟ ਕੀਤਾ ਹੈ ਅਤੇ 52 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਹੈ। ਨਗਰ ਨਿਗਮ ਸਫਾਈ ਪ੍ਰਤੀ ਲਗਾਤਾਰ ਜਾਗਰੂਕਤਾ ਪੈਦਾ ਕਰ ਰਿਹਾ ਹੈ, ਜਿਸ ਸਦਕਾ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸਮਾਜਿਕ ਕੰਮਾਂ ਵਿਚ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।