ਪੰਜਾਬ ਲਕਾ ’ਚ ਨੌਜਵਾਨ ਦੇ ਬੇਰਹਿਮੀ ਨਾਲ ਕਤਲ/ ਦਰਜਨ ਤੋਂ ਵਧੇਰੇ ਲੋਕਾਂ ਨੇ ਕੀਤਾ ਹਮਲਾ/ ਰੰਜ਼ਿਸ਼ ਦੱਸੀ ਜਾ ਰਹੀ ਵਜ੍ਹਾ, ਪੁਲਿਸ ਕਰ ਰਹੀ ਜਾਂਚ By admin - August 15, 2026 0 2 Facebook Twitter Pinterest WhatsApp ਫਾਜਿਲਕਾ ਦੀ ਦਾਣਾ ਮੰਡੀ ਇਲਾਕੇ ਅੰਦਰ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਦਰਜਨ ਤੋਂ ਵਧੇਰੇ ਨੌਜਵਾਨਾਂ ਦੀ ਭੀੜ ਨੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਭਤੀਜੇ ਨਾਲ ਦੁਕਾਨ ਤੇ ਕੋਈ ਚੀਜ਼ ਲੈਣ ਗਿਆ ਸੀ, ਜਿੱਥੇ 15 ਤੋਂ 16 ਜਣਿਆਂ ਨੇ ਉਸ ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਇਕ 4 ਸਾਲਾ ਬੱਚਾ ਵੀ ਜ਼ਖਮੀ ਹੋਇਆ ਹੈ। ਹਮਲੇ ਦੀ ਵਜਾ ਨਿੱਜੀ ਰੰਜ਼ਿਸ਼ ਦੱਸਿਆ ਜਾ ਰਿਹਾ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।