ਪੰਜਾਬ ਸਮਰਾਲਾ ਸ਼ਹਿਰ ’ਚ ਚੋਰਾਂ ਦੇ ਹੌਂਸਲੇ ਬੁਲੰਦ/ ਦਿਨ ਦਿਹਾੜੇ ਟਰੈਕਟਰ ਦੀ ਬੈਟਰੀ ਚੋਰੀ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - August 15, 2026 0 2 Facebook Twitter Pinterest WhatsApp ਸਮਰਾਲਾ ਦੇ ਨਾਲ ਲੱਗਦੇ ਪਿੰਡ ਹਰਿਓਂ ਖੁਰਦ ਵਿੱਚ ਦਿਨ ਦਿਹਾੜੇ ਟਰੈਕਟਰ ਦੀ ਬੈਟਰੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਟਰੈਕਟਰ ਮਾਲਕਾਂ ਮੁਤਾਬਕ ਉਨ੍ਹਾਂ ਨੇ ਰੋਜ਼ਾਨਾ ਵਾਂਗ ਘਰ ਦੇ ਬਾਹਰ ਟਰੈਕਟਰ ਖੜ੍ਹਾ ਕੀਤਾ ਸੀ, ਜਿੱਥੋਂ ਰਾਤ ਨੂੰ ਅਣਪਛਾਤੇ ਚੋਰ ਬੈਟਰੀ ਚੋਰੀ ਕਰ ਕੇ ਫਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਕਟਰ ਮਾਲਕ ਵਰਿੰਦਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਟਰੈਕਟਰ ਨੂੰ ਘਰ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ। ਜਦੋਂ ਟਰੈਕਟਰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਟਰੈਕਟਰ ਸਟਾਰਟ ਨਹੀਂ ਹੋਇਆ। ਜਦੋਂ ਜਾਂਚ ਕੀਤੀ ਤਾਂ ਟਰੈਕਟਰ ਦੀ ਬੈਟਰੀ ਗਾਇਬ ਸੀ। ਘਰ ਵਿੱਚ ਲੱਗੇ CCTV ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕਰਨ ’ਤੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀ ਨਜ਼ਰ ਆਏ। CCTV ਮੁਤਾਬਕ ਇੱਕ ਵਿਅਕਤੀ ਮੋਟਰਸਾਈਕਲ ਤੋਂ ਉਤਰਿਆ ਅਤੇ ਟਰੈਕਟਰ ਦੀ ਬੈਟਰੀ ਖੋਲ੍ਹ ਕੇ ਮੋਟਰਸਾਈਕਲ ’ਤੇ ਰੱਖ ਕੇ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਖਾਸ ਗੱਲ ਇਹ ਹੈ ਕਿ ਕਥਿਤ ਚੋਰਾਂ ਨੇ ਆਪਣੇ ਚਿਹਰੇ ਵੀ ਨਹੀਂ ਢੱਕੇ ਹੋਏ ਸਨ। ਵਰਿੰਦਰ ਸਿੰਘ ਵੱਲੋਂ ਇਸ ਸਬੰਧੀ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਵੱਧ ਰਹੀਆਂ ਚੋਰੀਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।