ਪੰਜਾਬ ਅਕਾਲੀ ਆਗੂ ਦਲਜੀਤ ਚੀਮਾ ਦਾ ਸਰਕਾਰ ਵੱਲ ਨਿਸ਼ਾਨਾ/ ਪੇਪਰ ਲੀਕ ਤੇ ਬੰਦੀ ਸਿੰਘ ਮਾਮਲੇ ਬਾਰੇ ਪੁੱਛੇ ਸਵਾਲ/ ਬੰਦੀ ਸਿੰਘ ਬਾਰੇ ਦੋਹਰੀ ਨੀਤੀ ਅਪਨਾਉਣ ਦੇ ਲਾਏ ਇਲਜ਼ਾਮ By admin - August 13, 2026 0 2 Facebook Twitter Pinterest WhatsApp ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ। ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਸਾਰੇ ਸਿੱਖਾਂ ਦੀ ਰਿਹਾਈ ਦੀ ਹਾਮੀ ਹੈ ਜਦਕਿ ਸਰਕਾਰ ਦੋਹਰੀ ਨੀਤੀ ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 3 ਮਹੀਨੇ ਪਹਿਲਾਂ ਖੁਦ ਕੇਸ ਖਰਾਬ ਕੀਤਾ ਤੇ ਹੁਣ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ । ਫਾਰਮੇਸੀ ਪੇਪਰ ਲੀਕ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਹਜ਼ਾਰਾਂ ਨੌਜਵਾਨਾਂ ਦਾ ਕੈਰੀਅਰ ਖਰਾਬ ਹੋਇਆ ਹੈ ਪਰ ਸਰਕਾਰ ਨੇ ਕਿਸੇ ਨੂੰ ਇਨਸਾਫ ਨਹੀਂ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿਚ ਜਾਣਾ ਪਿਆ ਹੈ। ਡਾਕਟਰ ਚੀਮਾ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਜਿਹੜੇ ਨੌਜਵਾਨ ਇਸ ਪੇਪਰ ਵਿੱਚ ਅਪੀਅਰ ਹੋਏ ਸਨ ਉਹਨਾਂ ਦਾ ਕੈਰੀਅਰ ਹਨੇਰੇ ਵਿੱਚ ਚਲਾ ਗਿਆ ਹੈ। ਉਹਨਾਂ ਕਿਹਾ ਕਿ ਜਿਹੜਾ ਇਨਸਾਫ ਸਰਕਾਰ ਨੇ ਕਰਨਾ ਹੁੰਦਾ ਹੈ ਉਹ ਨਹੀਂ ਕੀਤਾ। ਉਹਨਾਂ ਕਿਹਾ ਕਿ ਇਹ ਸਰਕਾਰ ਉੱਤੇ ਵੱਡਾ ਧੱਬਾ ਹੈ। ਉਹਨਾਂ ਕਿਹਾ ਕਿ ਪੰਜਾਬ ਸਟੇਟ ਰੂਲਰ ਵਿੱਚ ਹੋਈ ਭਰਤੀ ਉਤੇ ਅਦਾਲਤ ਨੇ ਰੋਕ ਲਗਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਵਿੱਚ ਇੱਕ ਤੋਂ ਬਾਅਦ ਇੱਕ ਘੁਟਾਲਾ ਹੋ ਰਿਹਾ ਹੈ।