ਭਿੱਖੀਵਿੰਡ ਦੇ ਥਾਣੇ ਅੰਦਰ ਲੜਕੀ ਵੱਲੋਂ ਖੁਦਕੁਸ਼ੀ/ ਫਾਹਾ ਲੈ ਕੇ ਸਮਾਪਤ ਕੀਤੀ ਜੀਵਨ-ਲੀਲਾ/ ਕਤਲ ਮਾਮਲੇ ’ਚ ਹੋਈ ਸੀ ਗ੍ਰਿਫਤਾਰੀ

0
2

ਤਰਨ ਤਾਰਨ ਤੇ ਥਾਣਾ ਭਿੱਖੀਵਿੰਡ ਵਿਖੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਕਤਲ ਮਾਮਲੇ ਵਿਚ ਗ੍ਰਿਫਤਾਰ ਕਰ ਕੇ ਲਿਆਂਦੀ ਗਈ ਲੜਕੀ ਨੇ ਭੇਦਭਰੀ ਹਾਲਤ ਵਿਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਦੇ ਦੱਸਣ ਮੁਤਾਬਕ 20 ਸਾਲਾ ਰਾਜਬੀਰ ਕੌਰ ਨੇ ਬਾਥਰੂਮ ਵਿਚ ਚੁੰਨੀ ਨਾਲ ਫਾਹਾ ਲਾ ਕੇ ਖੁਦਕੁਸ਼ੀ ਕੀਤੀ ਹੈ। ਇਸੇ ਦੌਰਾਨ ਥਾਣੇ ਪਹੁੰਚੇ ਮ੍ਰਿਤਕਾ ਦੇ ਪਰਿਵਾਰ ਨੇ ਹੰਗਾਮਾ ਕੀਤਾ। ਪਰਿਵਾਰ ਦਾ ਇਲਜਾਮ ਸੀ ਕਿ ਉਨ੍ਹਾਂ ਦੀ ਲੜਕੀ ਅਜਿਹਾ ਨਹੀਂ ਕਰ ਸਕਦੀ, ਇਸ ਲਈ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਦੱਸਣਯੋਗ ਬੀਤੇ ਦਿਨੀਂ ਸਰਹੱਦੀ ਪਿੰਡ ਕਲਸੀਆਂ ਕਲਾਂ ਵਿਖੇ ਗੁਆਢੀਆਂ ਵੱਲੋਂ ਚੋਰੀ ਦੇ ਸ਼ੱਕ ’ਚ ਕੀਤੇ ਗਏ ਹਮਲੇ ਦੌਰਾਨ 70 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਸੀ, ਜਿਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ 9 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਸੀ, ਜਿਨ੍ਹਾਂ ਵਿਚ 20 ਸਾਲਾ ਰਾਜਬੀਰ ਕੌਰ ਵੀ ਸ਼ਾਮਲ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਥਾਣੇ ਲਿਆਂਦਾ ਸੀ, ਜਿੱਥੇ ਐਤਵਾਰ ਸਵੇਰੇ ਉਸ ਨੇ ਡਿਊਟੀ ਤੇ ਤੈਨਾਤ ਮਹਿਲਾ ਕਾਂਸਟੇਬਲ ਨੂੰ ਬਾਥਰੂਮ ਜਾਣ ਦੇਣ ਦੀ ਇਜ਼ਾਜਤ ਮੰਗੀ। ਇਸ ਤੋਂ ਬਾਅਦ ਉਹ ਬਾਥਰੂਮ ਚਲੇ ਗਈ ਅਤੇ ਜਦੋਂ ਕਾਫੀ ਦੇਰ ਤਕ ਵਾਪਸ ਨਾ ਪਰਤੀ ਤਾਂ ਕਾਂਸਟੇਬਲ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਨੇ ਚੁੰਨੀ ਨਾਲ ਫਾਹਾ ਲਿਆ ਹੋਇਆ ਸੀ।

LEAVE A REPLY

Please enter your comment!
Please enter your name here