ਪੰਜਾਬ ਡੇਰਾ ਬਾਬਾ ਨਾਨਕ ਦੇ ਪਿੰਡ ਮਾਲੇਵਾਲ ਤੋਂ ਨੌਜਵਾਨ ਲਾਪਤਾ/ ਘਰੋਂ ਨੀਟ ਦਾ ਰਿਜਲਟ ਵੇਖਣ ਗਿਆ ਸੀ ਜਸਪ੍ਰੀਤ ਸਿੰਘ/ 23 ਦਿਨਾਂ ਬਾਅਦ ਵੀ ਨਹੀਂ ਚੱਲਿਆ ਥਹੁ-ਪਤਾ By admin - August 10, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮਾਲੇਵਾਲ ਦਾ 21 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਬੀਤੀ 18 ਜੁਲਾਈ ਨੂੰ ਘਰੋਂ ਨੀਟ ਦਾ ਰਿਜਲਟ ਦੇਖਣ ਅੰਮ੍ਰਿਤਸਰ ਗਿਆ ਪਰ ਵਾਪਸ ਨਹੀਂ ਪਰਤਿਆ। ਪਰਿਵਾਰ ਸਕੇ-ਸਬੰਧੀਆਂ ਤੇ ਧਾਰਮਿਕ ਥਾਵਾਂ ਤੋਂ ਲੱਭਣ ਦੀ ਕੋਸ਼ਿਸ਼ ਕਰ ਚੁੱਕਾ ਹੈ ਪਰ 23 ਦਿਨ ਬੀਤਣ ਬਾਅਦ ਪੀ ਜਸਪ੍ਰੀਤ ਦਾ ਥਹੁ ਪਤਾ ਨਹੀਂ ਚੱਲਿਆ। ਪਰਿਵਾਰ ਨੂੰ ਜਸਪ੍ਰੀਤ ਦੇ ਦਿੱਲੀ ਧਰਨੇ ਵਿਚ ਜਾਣ ਦਾ ਸ਼ੱਕ ਹੈ। ਪਰਿਵਾਰ ਨੇ ਪੰਜਾਬ ਤੇ ਦਿੱਲੀ ਸਰਕਾਰ ਤੋਂ ਜਸਪ੍ਰੀਤ ਨੂੰ ਲੱਭਣ ਵਿਚ ਮਦਦ ਦੀ ਅਪੀਲ ਕੀਤੀ ਹੈ। ਜਸਪ੍ਰੀਤ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਘਰ ਤੋਂ ਇਹ ਕਹਿ ਕੇ ਗਿਆ ਸੀ ਕਿ ਮੈਂ ਅੰਮ੍ਰਿਤਸਰ ਰਿਜਲਟ ਦੇਖਣ ਚਲਿਆ ਹਾਂ ਪਰ ਜਦ ਉਹ ਵਾਪਸ ਨਾ ਪਰਤਿਆ ਤਾਂ ਜਸਪ੍ਰੀਤ ਨੂੰ ਲੱਭਣ ਪਰਿਵਾਰਕ ਮੈਂਬਰਾਂ ਵੱਖ ਵੱਖ ਥਾਵਾਂ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰ ਨੇ ਖਦਸ਼ਾ ਜਾਹਰ ਕੀਤਾ ਕਿ ਜਸਪ੍ਰੀਤ ਸਿੰਘ ਦਿੱਲੀ ਵਿਖੇ ਚੱਲ ਰਹੇ ਪੇਪਰ ਲੀਕ ਦੇ ਖਿਲਾਫ ਰੋਸ ਧਰਨੇ ਵਿੱਚ ਚਲਿਆ ਗਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਜੰਤਰ ਮੰਤਰ ਅਤੇ ਦਿੱਲੀ ਦੇ ਵੱਖ ਵੱਖ ਗੁਰੂਦੁਆਰਾ ਸਾਹਿਬ ਵਿਖੇ ਵੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਮਾਪਿਆਂ ਨੇ ਜਸਪ੍ਰੀਤ ਦੇ ਜੰਤਰ ਮੰਤਰ ਤੋਂ ਗ੍ਰਿਫਤਾਰ ਕੀਤੇ ਬੱਚਿਆਂ ਵਿਚ ਸ਼ਾਮਲ ਹੋਣ ਦੀ ਸ਼ੰਕਾ ਜਾਹਰ ਕੀਤੀ ਹੈ। ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤਰ ਨੂੰ ਲੱਭਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਇਸਦੇ ਨਾਲ ਹੀ ਜਸਪ੍ਰੀਤ ਸਿੰਘ ਦੇ ਪਿਤਾ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਉਹਨਾਂ ਦਾ ਪੁੱਤਰ ਦਿਖਾਈ ਦੇਵੇ ਤਾਂ ਉਹਨਾਂ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ।