ਪੰਜਾਬ ਤਰਨ ਤਾਰਨ ਪੁਲਿਸ ਵੱਲੋਂ ਮੁਲਜ਼ਮ ਦਾ ਐਨਕਾਊਟਰ/ ਮੁਕਾਬਲੇ ਤੋਂ ਬਾਅਦ ਜ਼ਖਮੀ ਹਾਲਤ ’ਚ ਕੀਤਾ ਗ੍ਰਿਫਤਾਰ/ ਫਾਇਰਿੰਗ ਮੁਕਾਬਲਿਆਂ ’ਚ ਲੋੜੀਂਦਾ ਸੀ ਮੁਲਜ਼ਮ By admin - August 10, 2026 0 2 Facebook Twitter Pinterest WhatsApp ਤਰਨ ਤਾਰਨ ਸੀਆਈਏ ਸਟਾਫ ਪੁਲਿਸ ਨੇ ਥਾਣਾ ਸਰਿਹਾਲੀ ਦੀ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਇਕ ਬਪਦਮਾਸ਼ ਨੂੰ ਮੁਕਾਬਲੇ ਤੋਂ ਬਾਅਦ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜਮ ਦੀ ਪਛਾਣ ਜਤਿੰਦਰ ਅਲਿਆਸ ਉਰਫ ਅਜੇ ਵਜੋਂ ਹੋਈ ਹੈ, ਜੋ ਫਿਰੌਤੀ ਮੰਗਣ ਤੇ ਫਾਇਰਿੰਗ ਮਾਮਲਿਆਂ ਵਿਚ ਲੋੜੀਂਦਾ ਸੀ। ਪੁਲਿਸ ਨੇ ਮੁਲਜਮ ਕੋਲੋਂ ਪਿਸਟਲ ਤੇ ਮੋਟਰ ਸਾਇਕਲ ਬਰਾਮਦ ਕੀਤਾ ਹੈ। ਪੁਲਿਸ ਨੇ ਮੁਲਜਮ ਨੂੰ ਹਸਪਤਾਲ ਵਿਚ ਦਾਖਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਤਰਨ ਤਾਰਨ ਦੇ ਐਸਐਸ ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸੀਆਈਏ ਸਟਾਫ ਤਰਨ ਤਾਰਨ ਅਤੇ ਥਾਣਾ ਸਰਿਹਾਲੀ ਦੀ ਪੁਲਿਸ ਵੱਲੋਂ ਸਰਿਹਾਲੀ ਸੂਏ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਇੱਕ ਸ਼ੱਕੀ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੱਗਿਓਂ ਮੋਟਰਸਾਈਕਲ ਤੇ ਸਵਾਰ ਵਿਅਕਤੀ ਵੱਲੋਂ ਉਹਨਾਂ ਉਪਰ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਦੋ ਗੋਲੀਆਂ ਉਕਤ ਵਿਅਕਤੀ ਦੇ ਲੱਤ ਵਿੱਚ ਲੱਗੀਆਂ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਦੀ ਪਹਿਚਾਣ ਇੰਦਰ ਉਰਫ ਅਜੇ ਵਜੋਂ ਹੋਈ ਹੈ। ਐਸਐਸਪੀ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਉੱਪਰ ਕਈ ਮੁਕਦਮੇ ਦਰਜ ਹਨ ਅਤੇ ਇਹਨਾਂ ਮੁਕਦਮਿਆਂ ਚ ਇਹ ਵਿਅਕਤੀ ਲੋੜੀਂਦਾ ਸੀ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਹੋਰ ਵੀ ਡੰਗਿਆਈ ਨਾਲ ਜਾਂਚ ਕਰਕੇ ਉਕਤ ਵਿਅਕਤੀ ਤੋਂ ਪਤਾ ਲਗਾਇਆ ਜਾਏਗਾ ਕਿ ਉਹ ਕਿਸ ਲਈ ਕੰਮ ਕਰਦਾ ਹੈ।