ਪੰਜਾਬ ਜਲੰਧਰ ’ਚ ਸ਼ਰਾਰਤੀਆਂ ਵੱਲੋਂ ਘਰ ’ਤੇ ਹਮਲਾ/ ਇੱਟਾਂ, ਰੋੜਿਆਂ ਨਾਲ ਹਮਲਾ, ਚਲਾਈਆਂ ਗੋਲੀਆਂ/ ਪੁਲਿਸ ਨੇ ਖੋਲ ਬਰਾਮਦ ਕਰ ਕੇ ਜਾਂਚ ਕੀਤੀ ਸ਼ੁਰੂ By admin - August 10, 2026 0 2 Facebook Twitter Pinterest WhatsApp ਜਲੰਧਰ ਸ਼ਹਿਰ ਅੰਦਰ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਸ਼ਹਿਰ ਦੇ ਬੂਟਾ ਪਿੰਡ ਇਲਾਕੇ ਤੋਂ ਸਾਹਮਣੇ ਆਇਆ, ਜਿੱਥੇ ਰਾਤ 12 ਵਜੇ ਆਏ ਬਦਮਾਸ਼ਾਂ ਨੇ ਇਕ ਘਰ ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਇੱਟਾਂ-ਰੋੜੇ ਚਲਾਉਣ ਦੇ ਨਾਲ ਨਾਲ ਫਾਇਰਿੰਗ ਵੀ ਕੀਤੀ। ਇਸ ਹਮਲੇ ਵਿਚ ਘਰ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਗਲੀ ਵਿਚ ਖੜੀਆਂ ਦੋ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਹਮਲਾ ਦੀ ਵਜ੍ਹਾ ਪੁਰਾਣੀ ਰੰਜ਼ਿਸ਼ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋ ਖੋਲ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਰ ਦੀ ਮਾਲਕਣ ਰੇਖਾ ਦੇ ਦੱਸਣ ਮੁਤਾਬਕ ਉਹ ਦੇਰ ਰਾਤ ਆਪਣੇ ਬੱਚਿਆਂ ਨਾਲ ਘਰ ਵਿੱਚ ਸੌਂ ਰਹੀ ਸੀ ਕਿ ਮੋਟਰ ਸਾਇਕਲ ਤੇ ਸਵਾਲ ਹੋ ਕੇ ਆਏ ਬਦਮਾਸ਼ਾਂ ਨੇ ਪਹਿਲਾਂ ਗਾਲੀ- ਗਲੋਚ ਕੀਤਾ ਅਤੇ ਫਿਰ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿ ਦਿੱਤਾ। ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ। ਉਸਨੇ ਕਿਹਾ ਕਿ ਉਸਨੇ ਸਬੰਧਤ ਥਾਣੇ ਦੀ ਪੁਲਿਸ ਕੋਲ ਹਮਲੇ ਦੀ ਸ਼ਿਕਾਇਤ ਦਰਜ ਕਰਵਾਈ, ਅਤੇ ਪੁਲਿਸ ਨੇ ਦੋ ਗੋਲੀਆਂ ਬਰਾਮਦ ਕੀਤੀਆਂ। ਥਾਣਾ 6 ਦੀ ਐਸਐਚਓ ਰਾਜਵੰਤ ਕੌਰ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਦੀ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਟੀਮ ਨੇ ਦੋ ਗੋਲੀਆਂ ਬਰਾਮਦ ਕੀਤੀਆਂ। ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਵੇਗੀ।