ਪੰਜਾਬ ਮੋਗਾ ’ਚ ਸੀਵਰੇਜ ਪਾਈਪ ਵਿਛਾਉਂਦੇ ਸਮੇਂ ਹਾਦਸਾ/ 15 ਫੁੱਟ ਡੂੰਘੇ ਚਿੱਕੜ ਹੇਠ ਦੱਬੇ ਦੋ ਮਜ਼ਦੂਰ/ ਜੇਸੀਬੀ ਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਬਚੀ ਜਾਨ By admin - August 9, 2026 0 2 Facebook Twitter Pinterest WhatsApp ਮੋਗਾ ਦੇ ਕੋਟਕਪੂਰਾ ਬਾਈਪਾਸ ‘ਤੇ ਬਾਹਨਾ ਚੌਕ ਨੇੜੇ ਇੱਕ ਨਿੱਜੀ ਫੈਕਟਰੀ ਵਿੱਚ ਸੀਵਰੇਜ ਪਾਈਪ ਵਿਛਾਉਂਦੇ ਸਮੇਂ ਚਿੱਕੜ ਡਿੱਗਣ ਨਾਲ ਦੋ ਮਜਦੂਰ ਚਿੱਕੜ ਹੇਠ ਦੱਬ ਗਏ। ਸਾਥੀ ਮਜ਼ਦੂਰਾਂ ਨੇ ਤੁਰੰਤ ਬੇਲਚਿਆਂ ਨਾਲ ਚਿੱਕੜ ਹਟਾਉਣਾ ਸ਼ੁਰੂ ਕੀਤਾ ਅਤੇ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਜੇਸੀਬੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਦੋਵਾਂ ਨੂੰ 15 ਫੁੱਟ ਡੂੰਘੇ ਚਿੱਕੜ ਵਿੱਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਖਤੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੌਕੇ ‘ਤੇ ਮੌਜੂਦ ਇੱਕ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਅਤੇ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਇੱਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਨੇ ਚਿੱਕੜ ਹੇਠ ਦੱਬੇ ਦੋ ਮਜ਼ਦੂਰਾਂ ਨੂੰ ਬਚਾਇਆ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ।