Uncategorized ਬਰਨਾਲਾ ’ਚ ਚੋਰਾਂ ਨੇ ਦੁਕਾਨ ’ਤੇ ਬੋਲਿਆ ਧਾਵਾਂ/ ਕਟਰ ਨਾਲ ਦਰਵਾਜ਼ਾ ਕੱਟ ਕੇ ਉਡਾਈ ਇਕ ਲੱਖ ਨਕਦੀ/ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ By admin - June 9, 2025 0 115 Facebook Twitter Pinterest WhatsApp ਬਰਨਾਲਾ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਨੇ। ਤਾਜ਼ਾ ਘਟਨਾ ਸ਼ਹਿਰ ਦੇ ਹੰਡਿਆਇਆ ਬਾਜ਼ਾਰ ਤੋਂ ਸਾਹਮਣੇ ਆਈ ਐ, ਜਿੱਥੇ ਚੋਰਾਂ ਨੇ ਇਕ ਚੂੜੀਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਇਕ ਲੱਖ ਰੁਪਏ ਨਕਦੀ ਦੇ ਹੱਥ ਸਾਫ ਕੀਤਾ ਐ। ਦੁਕਾਨ ਦੀ ਤੀਸਰੀ ਮੰਜ਼ਿਲ ਤੇ ਬਣੇ ਦਰਵਾਜ਼ੇ ਨੂੰ ਕਟਰ ਨਾਲ ਕੱਟ ਕੇ ਅੰਦਰ ਦਾਖਲ ਹੋਏ ਚੋਰ ਅੰਦਰ ਪਏ ਇਕ ਲੱਖ ਰੁਪਏ ਨਕਦੀ ਲੈ ਕੇ ਫਰਾਰ ਹੋ ਗਏ। ਚੋਰ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਤੋੜ ਕੇ ਨਾਲ ਲੈ ਗਏ। ਦੁਕਾਨਦਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਚੋਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਦੁਕਾਨਦਾਰ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਐ।/ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨਾਂ ਦੀ ਦੁਕਾਨ ਦੀ ਬੈਕ ਸਾਈਡ ਇੱਕ ਘਰ ਬਣ ਰਿਹਾ ਹੈ ਜਿਸ ਵਿੱਚੋਂ ਦੀ ਚੋਰਾਂ ਵੱਲੋਂ ਦੁਕਾਨ ਦੇ ਤੀਸਰੀ ਮੰਜ਼ਿਲ ਉੱਪਰ ਪਹੁੰਚ ਕੇ ਦਰਵਾਜੇ ਨੂੰ ਕਟਰ ਨਾਲ ਕੱਟ ਕੇ ਦੁਕਾਨ ਦੇ ਅੰਦਰ ਚੋਰ ਦਾਖਲ ਹੋ ਗਏ। ਜਿਸ ਤੋਂ ਬਾਅਦ ਦੁਕਾਨ ਵਿੱਚ ਪਏ ਇਕ ਲੱਖ ਰੁਪਏ ਚੋਰੀ ਕਰਕੇ ਲੈ ਗਏ। ਉਹਨਾਂ ਕਿਹਾ ਕਿ ਉਹਨਾਂ ਦੀ ਦੁਕਾਨ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ ਲੇਕਿਨ ਸੀਸੀ ਟੀਵੀ ਕੈਮਰਿਆਂ ਨੂੰ ਤੋੜਫੋੜ ਕਰਕੇ ਕੈਮਰਿਆਂ ਦਾ ਡੀਵੀਆਰ ਵੀ ਚੋਰ ਨਾਲ ਹੀ ਲੈ ਗਏ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਲੇਕਿਨ ਪੁਲਿਸ ਅਜੇ ਤੱਕ ਵੀ ਮੌਕਾ ਦੇਖਣ ਨਹੀਂ ਆਈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਗ੍ਰਿਫਤਾਰ ਕਰ ਕੇ ਸਖਤ ਕਾਰਵਾਈ ਅਮਲ ਵਿਚ ਲਿਆਉਣ ਦੀ ਮੰਗ ਕੀਤੀ ਐ।