ਪੰਜਾਬ ਨਾਭਾ ਵਿਖੇ ‘ਤੀਆਂ ਨਾਭੇ ਦੀਆਂ’ ਸਮਾਗਮ/ ਵਿਧਾਇਕ ਦੇਵ ਮਾਨ ਦਾ ਵਿਸ਼ੇਸ਼ ਉਪਰਾਲਾ/ ਡਾ. ਗੁਰਪ੍ਰੀਤ ਕੌਰ ਨੇ ਵੀ ਕੀਤੀ ਸ਼ਿਰਕਤ By admin - August 7, 2026 0 2 Facebook Twitter Pinterest WhatsApp ਨਾਭਾ ਦੇ ਵਿਧਾਇਕ ਦੇਵ ਮਾਨ ਵੱਲੋਂ ਤੀਆ ਨਾਭੇ ਦੀਆਂ ਤਹਿਤ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮੰਤਰੀ ਮਾਨ ਦੀ ਸੁਪਤਨੀ ਡਾਕਟਰ ਗੁਰਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੌਰਾਨ ਡਾ. ਗੁਰਪ੍ਰੀਤ ਕੌਰ ਨੇ ਖੂਬ ਪਾਏ ਭੰਗੜੇ ਅਤੇ ਵਿਧਾਇਕ ਦੇਵ ਮਾਨ ਵੀ ਨੱਚਦੇ ਵਿਖਾਈ ਦਿੱਤੇ। ਆਪਣੇ ਸੰਬੋਧਨ ਵਿਚ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਵਿਧਾਇਕ ਦੇਵ ਮਾਨ ਦੇ ਉਪਰਾਲੇ ਦੀ ਭਰਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਲਈ ਵੱਡੇ ਕੰਮ ਕੀਤੇ ਨੇ, ਜਿਸ ਦੇ ਚਲਦਿਆਂ ਪੰਜਾਬ ਦੀਆਂ ਔਰਤਾਂ 2027 ਵਿਚ ਮੁੜ ਮਾਨ ਸਰਕਾਰ ਬਣਾਉਣਗੀਆਂ। ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਅਦਾਕਾਰਾ ਅਮਨ ਨੂਰੀ, ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਦੀ ਪਤਨੀ ਸੁਖਪ੍ਰੀਤ ਕੌਰ, ਮਹਿਲਾ ਕਮਿਸ਼ਨ ਚੇਅਰਪਰਸਨ ਰਾਜ ਲਾਲੀ ਗਿੱਲ ਅਤੇ ਕੋਮਨ ਵੈਲਥ ਗੇਮਾਂ ਵਿੱਚ ਸਿਲਵਰ ਮੈਡਲ ਹਾਸਲ ਕਰਨ ਵਾਲੀ ਹਰਜਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਹਲਕਾ ਵਿਧਾਇਕ ਦੇਵ ਮਾਨ ਦੇ ਵੱਲੋਂ ਜੋ ਇਹ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਬਹੁਤ ਹੀ ਸ਼ਲਾਗਾ ਯੋਗ ਉਪਰਾਲਾ ਹੈ। ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਮਾਨ ਸਰਕਾਰ ਦੇ ਵੱਲੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਭਰ ਦੇ ਵਿੱਚ ਤੀਆ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਪਤਨੀ ਡਾਕਟਰ ਗੁਰਪ੍ਰੀਤ ਕੌਰ ਪਹੁੰਚੇ ਹਨ ਅਸੀਂ ਉਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪ੍ਰਸਿੱਧ ਪੰਜਾਬੀ ਅਦਾਕਾਰਾ ਅਮਰ ਨੂਰੀ ਅਤੇ ਪੰਜਾਬੀ ਲੋਕ ਗਾਇਕਾ ਐਸ ਕੋਰ ਨੇ ਕਿਹਾ ਕਿ ਨਾਭਾ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਹਾਂ। ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਬਹੁਤ ਹੀ ਚੰਗਾ ਉਪਰਾਲਾ ਹੈ ਜੋ ਪੰਜਾਬੀ ਵਿਰਸੇ ਦੇ ਨਾਲ ਜੋੜ ਕੇ ਰੱਖਿਆ। ਜੋ ਮਾਵਾਂ ਭੈਣਾਂ ਅਤੇ ਮਾਤਾਵਾਂ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਪੰਜਾਬੀ ਲੋਕ ਗਾਇਕਾ ਐਸ ਕੌਰ ਨੇ ਕਿਹਾ ਕਿ ਮੇਲੇ ਤੀਆ ਦੇ ਬਹੁਤ ਦੇਖੇ ਹਨ ਪਰ ਜੋ ਤੀਆਂ ਨਾਭਾ ਦੇ ਪ੍ਰੋਗਰਾਮ ਨੇ ਤਾਂ ਦਿਲ ਹੀ ਜਿੱਤ ਲਿਆ ਹੈ। ਅਸੀਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਧੰਨਵਾਦ ਕਰਦੇ ਹਾਂ।