Uncategorized ਜਲੰਧਰ ’ਚ ਬਿਨਾਂ ਡਰਾਈਵਰ ਭੱਜਿਆ ਟੈਂਕਰ/ ਲੋਕਾਂ ਨੇ ਭੱਜ ਕੇ ਬਚਾਈ ਜਾਨ, ਐਕਟਿਵਾ ਤੇ ਸਾਈਕਲ ਦਾ ਹੋਇਆ ਨੁਕਸਾਨ/ਚਾਬੀ ਕੱਢਣੀ ਭੁੱਲ ਗਿਆ ਸੀ ਡਰਾਈਵਰ, ਪੁਲਿਸ ਕਰ ਰਹੀ ਜਾਂਚ By admin - June 9, 2025 0 104 Facebook Twitter Pinterest WhatsApp ਜਲੰਧਰ ਦੇ ਅੰਮ੍ਰਿਤਸਰ ਹਾਈਵੇ ਤੇ ਬੀਤੇ ਦਿਨ ਹਾਲਾਤ ਉਸ ਵੇਲੇ ਭਗਦੜ ਵਾਲੇ ਬਣ ਗਏ ਜਦੋਂ ਇੱਥੇ ਖੜ੍ਹਿਆ ਟੈਂਕਰ ਅਚਾਨਕ ਸਟਾਰਟ ਹੋ ਕੇ ਭੱਜ ਪਿਆ। ਕੈਂਟਰ ਨੂੰ ਬਿਨਾਂ ਡਰਾਈਵਰ ਚੱਲਦਾ ਵੇਖ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਗਨੀਮਤ ਇਹ ਰਹੀ ਕਿ ਇਸ ਨਾਲ ਕਿਸੇ ਦੀ ਜਾਨੀ ਹਾਨੀ ਨਹੀਂ ਹੋਈ ਜਦਕਿ ਟੈਂਕਰ ਹੇਠ ਆਉਣ ਕਾਰਨ ਇਕ ਸਾਈਕਲ ਅਤੇ ਐਕਟਿਵਾ ਨੁਕਸਾਨਿਆ ਗਿਆ। ਜਾਣਕਾਰੀ ਅਨੁਸਾਰ ਟੈਂਕਰ ਚਾਲਕ ਚਾਬੀ ਲੱਗੀ ਛੱਡ ਕੇ ਕਿਸੇ ਕੰਮ ਚਲਾ ਗਿਆ ਸੀ। ਪਿੱਛੋਂ ਟੈਂਕਰ ਅਚਾਨਕ ਸਟਾਰਟ ਹੋ ਕੇ ਤੁਰ ਪਿਆ। ਨੇੜੇ ਢਾਬੇ ਤੇ ਰੋਟੀ ਖਾ ਰਹੇ ਲੋਕ ਟੈਂਕਰ ਨੂੰ ਆਪਣੇ ਵੱਲ ਨੂੰ ਆਉਂਦਾ ਵੇਖ ਭੱਜ ਗਏ। ਇਸੇ ਦੌਰਾਨ ਟੈਂਕਰ ਅਚਾਨਕ ਰੁਕ ਗਿਆ। ਪ੍ਰਤੱਖਦਰਸ਼ੀਆਂ ਮੁਤਾਬਕ ਟੈਂਕਰ ਬਿਨਾਂ ਡਰਾਈਵਰ ਤੋਂ ਅੱਗੇ-ਪਿੱਛੇ ਹੋ ਰਿਹਾ ਸੀ। ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ, ਜਿਸ ਤੋਂ ਮੌਕੇ ਤੇ ਪਹੁੰਚੀ ਪੁਲਿਸ ਨੇ ਕੈਂਟਰ ਨੂੰ ਪਾਸੇ ਕਰਵਾਇਆ। ਜਾਣਕਾਰੀ ਮੁਤਾਬਕ ਟਰੱਕ ਕਿਵੇਂ ਚੱਲ ਪਿਆ, ਇਸ ਬਾਰੇ ਹਾਲੇ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ। ਇਹ ਟਰੱਕ ਸਰਵਿਸ ਲੇਨ ‘ਚ ਸਥਿਤ ਇੱਕ ਢਾਬੇ ਦੇ ਬਾਹਰ ਤਦ ਰੁਕਿਆ ਜਦੋਂ ਇਹ ਇੱਕ ਐਕਟਿਵਾ ਅਤੇ ਸਕੂਟਰ ਨਾਲ ਟਕਰਾ ਗਿਆ। ਇਸ ਦੌਰਾਨ ਇਕ ਬਿਜਲੀ ਦੇ ਖੰਭੇ ਨੂੰ ਵੀ ਨੁਕਸਾਨ ਪਹੁੰਚਿਆ। ਘਟਨਾ ਕਾਰਨ ਢਾਬੇ ਦੇ ਮਾਲਕ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਹਾਦਸੇ ਵਿੱਚ ਦੋ ਲੋਕਾਂ ਨੂੰ ਹਲਕੀਆਂ ਸੱਟਾਂ ਆਈਆਂ ਹਨ। ਹਾਲਾਂਕਿ ਜਦ ਟਰੱਕ ਚਾਲਕ ਨੇ ਆਪਣੇ ਟਰੱਕ ਨੂੰ ਖੁਦਬਖੁਦ ਚੱਲਦੇ ਦੇਖਿਆ ਤਾਂ ਉਹ ਤੁਰੰਤ ਉਸ ਦੇ ਪਿੱਛੇ ਦੌੜਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।