ਭਵਾਨੀਗੜ੍ਹ ਪਹੁੰਚੇ ਹਿਊਮਨ ਰਾਈਟ ਮੈਂਬਰ ਜਤਿੰਦਰ ਸ਼ੈਂਟੀ/ ਲੋਕ ਮਿਲਣੀ ਪੋਗਰਾਮ ’ਚ ਕੀਤੀ ਸ਼ਿਰਕਤ/ ਸੰਗਰੂਰ ਥਾਣੇ ਦਾ ਅਚਨਚੇਤ ਕੀਤਾ ਦੌਰਾ

0
3

ਪੰਜਾਬ ਹਿਊਮਨ ਰਾਈਟ ਦੇ ਮੈਂਬਰ ਜਤਿੰਦਰ ਸਿੰਘ ਸ਼ੈਂਟੀ ਅੱਜ ਸੰਗਰੂਰ ਦੇ ਭਵਾਨੀਗੜ੍ਹ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਇਕ ਲੋਕ ਮਿਲਣੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸੰਗਰੂਰ ਥਾਣੇ ਦੀ ਅਚਨਚੇਤ ਦੌਰਾ ਕੀਤਾ ਅਤੇ ਥਾਣੇ ਅੰਦਰ ਮਿਲਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਥਾਣੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਸਬੰਧੀ ਰਿਕਾਰਡ ਦੀ ਜਾਂਚ ਵੀ ਕੀਤੀ। ਮੀਡੀਆ ਨਾਲ ਗੱਲ ਕਰਦੇ ਹੋਏ ਜਤਿੰਦਰ ਸਿੰਘ ਸ਼ੈਂਟੀ ਨੇ ਦੱਸਿਆ ਕਿ ਥਾਣੇ ਦੀ ਚੈਕਿੰਗ ਦੌਰਾਨ ਥਾਣੇ ਅੰਦਰ ਮਿਲਦੀਆਂ ਸਹੂਲਤਾਂ ਪੂਰੀਆਂ ਪਾਈਆਂ ਗਈਆਂ ਅਤੇ ਜੋ ਕਮੀਆਂ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਸੰਗਰੂਰ ਸਿਟੀ ਦੇ ਐਸਐਚਓ ਨੂੰ ਹਦਾਇਤ ਕੀਤੀ ਹੈ।

LEAVE A REPLY

Please enter your comment!
Please enter your name here