ਪੰਜਾਬ ਬਿਕਰਮ ਮਜੀਠੀਆ ਨੇ ਮੁਲਾਜ਼ਮਾਂ ਦੇ ਡੀਏ ਨੂੰ ਲੈ ਕੇ ਘੇਰੀ ਸਰਕਾਰ/ ਅਦਾਲਤੀ ਹੁਕਮਾਂ ਦੇ ਹਵਾਲੇ ਨਾਲ ਚੁੱਕੇ ਸਵਾਲ/ ਅਦਾਲਤ ਨੂੰ ਦੇ ਫੈਸਲੇ ਲਈ ਕੀਤਾ ਧੰਨਵਾਦ By admin - August 3, 2026 0 2 Facebook Twitter Pinterest WhatsApp ਅਕਾਲੀ ਆਗੂ ਬਿਕਰਮ ਮਜੀਠੀਆ ਨੇ ਮੁਲਾਜਮਾਂ ਦੇ ਡੀਏ ਦੇ ਮਾਮਲੇ ਵਿਚ ਆਏ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਅਦਾਲਤੀ ਫੈਸਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦਾ ਡੀਏ ਰੋਕ ਕੇ ਫਜੂਲ-ਖਰਚੀਆਂ ਕਰ ਰਹੀ ਸੀ, ਜਿਸ ਲਈ ਅਦਾਲਤ ਨੇ ਸਰਕਾਰ ਨੂੰ ਫਟਕਾਰ ਪਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਫੀ ਸਮੇਂ ਤੋਂ ਮੁਲਾਜਮਾਂ ਦਾ ਡੀਏ ਰੋਕ ਰੱਖਿਆ ਸੀ, ਜਿਸ ਤੇ ਸਖਤ ਰੁਖ ਅਖਤਿਆਰ ਕਰਦਿਆਂ ਅਦਾਲਤ ਨੇ ਸਰਕਾਰ ਨੂੰ ਇਸ਼ਤਿਹਾਰ ਤੇ ਫਜੂਲ ਖਰਚੀ ਰੋਕ ਕੇ ਮੁਲਾਜਮਾਂ ਨੂੰ 15 ਦਿਨਾਂ ਅੰਦਰ ਅਦਾਇਗੀ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਇਸ ਫੈਸਲੇ ਲਈ ਹਾਈ ਕੋਰਟ ਦਾ ਧੰਨਵਾਦ ਕੀਤਾ ਹੈ।