ਬਟਾਲਾ ਪੁਲਿਸ ਦਾ ਗਰਨੇਡ ਹਮਲੇ ’ਚ ਐਕਸ਼ਨ/ ਦੋ ਨਾਬਾਲਿਗ ਗ੍ਰਿਫਤਾਰ, ਇਕ ਦੀ ਭਾਲ ਜਾਰੀ/ ਪੁਲਿਸ ਚੌਂਕੀ ’ਤੇ ਸੁੱਟਿਆ ਗਿਆ ਸੀ ਗਰਨੇਡ

0
2

ਬਟਾਲਾ ਪੁਲਿਸ ਨੇ ਸਥਾਨਕ ਅਰਬਨ ਸਟੇਟ ਪੁਲਿਸ ਚੌਂਕੀ ਤੇ ਹੋਏ ਗਰਨੇਡ ਹਮਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਜਾਂਚ ਮੁਤਾਬਕ ਕੁੱਲ ਤਿੰਨ ਜਣੇ ਗਰਨੇਡ ਸੁੱਟਣ ਲਈ ਆਏ ਸਨ, ਜਿਨ੍ਹਾਂ ਵਿਚੋਂ ਦੋ ਨੂੰ ਕਾਬੂ ਕਰ ਲਿਆ ਹੈ ਜਦਕਿ ਇਕ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿ ਡੀਆਈਜੀ ਹਰਮਨ ਬੀਰ ਸਿੰਘ ਨੇ ਕਿਹਾ ਕਿ ਕੁੱਝ ਸ਼ਾਤਰ ਕਿਸਮ ਦੇ ਲੋਕ ਨਾਬਾਲਿਗਾਂ ਨੂੰ ਗੁਮਰਾਹ ਕਰ ਕੇ ਅਜਿਹੀਆਂ ਵਾਰਦਾਤਾਂ ਅੰਜ਼ਾਮ ਦੇ ਰਹੇ ਨੇ। ਉਨ੍ਹਾਂ ਨੇ ਲੋਕਾਂ ਨੂੰ ਵੀ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਤਾਂ ਜੋ ਘੱਟ ਉਮਰ ਦੇ ਨੌਜਵਾਨਾਂ ਨੂੰ ਅਜਿਹੇ ਸ਼ਰਾਰਤੀਆਂ ਦੇ ਜਾਲ ਵਿਚੋਂ ਫਸਣ ਤੋਂ ਬਚਾਇਆ ਜਾ ਸਕੇ।
ਇਸ ਤੋਂ ਇਲਾਵਾ ਪੁਲਿਸ ਨੇ ਆਪਰੇਸ਼ਨ ਪ੍ਰਹਾਰ-4 ਤਹਿਤ ਕਾਰਵਾਈ ਕਰਦਿਆਂ ਬਹੁਤ ਸਾਰੇ ਮਾੜੇ ਅਨਸਰਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਨੇ 2 ਪਿਸਟਲ ਵੀ ਬਾਰਮਦ ਕੀਤ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਬਾਰਡਰ ਰੇਂਜ ਹਰਮਨ ਬੀਰ ਸਿੰਘ ਨੇ ਕਿਹਾ ਕਿ ਆਪਰੇਸ਼ਨ ਪ੍ਰਹਾਰ 4 ਦੌਰਾਨ 1000 ਦੇ ਕਰੀਬ ਪੁਲਿਸ ਜਵਾਨ ਅਤੇ ਅਫਸਰ ਫੀਲਡ ਵਿੱਚ ਕੰਮ ਕਰ ਰਹੇ ਹਨ।  ਦੋ ਦਿਨ ਦਾ ਇਹ ਆਪਰੇਸ਼ਨ ਪ੍ਰਹਾਰ ਚੱਲੇਗਾ‌ ਆਪਰੇਸ਼ਨ ਪ੍ਰਹਾਰ ਦੇ ਵਿੱਚ ਹੁਣ ਤੱਕ ਅਸੀਂ 102 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੇ ਹਨ।

LEAVE A REPLY

Please enter your comment!
Please enter your name here