ਗੁਰਦਾਸਪੁਰ ’ਚ ਸਰਕਾਰ ’ਤੇ ਵਰ੍ਹੇ ਸਾਂਸਦ ਰੰਧਾਵਾ/ ਬਟਾਲਾ ’ਚ ਗਰਨੇਡ ਹਮਲੇ ’ਚ ਨਿਰਪੱਖ ਜਾਂਚ ਦੀ ਮੰਗ/ ਮਾਇਨਿੰਗ ਸਮੇਤ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਸਾਧੇ ਨਿਸ਼ਾਨੇ

0
2

ਗੁਰਦਾਸਪੁਰ ਵਿਖੇ ਇਕ ਵਿਸ਼ੇਸ਼ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਬਟਾਲਾ ਅਰਬਨ ਸਟੇਟ ਪੁਲਿਸ ਚੌਂਕੀ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਭਾਵੇਂ ਇਕ ਅਤਿਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ ਪਰ ਪੁਲਿਸ ਅਜੇ ਵੀ ਇਸ ਨੂੰ ਗਰਨੇਡ ਹਮਲਾ ਨਹੀਂ ਮੰਨ ਰਹੀ। ਉਨ੍ਹਾਂ ਕਿਹਾ ਕਿ ਪੁਲਿਸ ਪਹਿਲਾਂ ਵੀ ਅਜਿਹੇ ਦਾਅਵੇ ਕਰ ਚੁੱਕੀ ਹੈ।
ਕਾਨੂੰਨ ਵਿਵਸਥਾ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਭਰ ਅੰਦਰ ਫਿਰੌਤੀਆਂ ਦਾ ਬੋਲਬਾਲਾ ਹੈ ਅਤੇ ਆਏ ਦਿਨ ਗੋਲੀਆਂ ਚੱਲ ਰਹੀਆਂ ਨੇ ਪਰ ਸਰਕਾਰ ਇਸ ਤੇ ਕੰਟਰੋਲ ਕਰਨ ਵਿਚ ਨਾਕਾਮ ਸਾਬਤ ਹੋ ਰਹੀ ਹੈ। ਨਸ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਆਉਣ ਵਾਲਾ ਨਸ਼ ਤੇ ਹਥਿਆਰ ਅਜੇ ਰੁੱਕੇ ਨਹੀ। ਮਾਇਨਿੰਗ ਬਾਰੇ ਉਨ੍ਹਾਂ ਕਿਹਾ ਕਿ ਅਫਸਰ ਖੁਦ ਸਰਕਾਰ ਦੇ ਦਬਾਅ ਹੇਠ ਆ ਕੇ ਮਾਇਨਿੰਗ ਕਰਵਾ ਰਹੇ ਹਨ। ਇਹੀ ਕਾਰਨ ਹੈ ਕਿ ਸਬੂਤ ਦੇਣ ਦੇ ਬਾਵਜੂਦ ਮਾਇਨਿੰਗ ਕਰਨ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ।

LEAVE A REPLY

Please enter your comment!
Please enter your name here