ਕਪੂਰਥਲਾ ’ਚ ਚੋਰਾਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ/ 500 ਗਰਾਮ ਸੋਨਾ ਤੇ 20 ਕਿੱਲੋ ਚਾਂਦੀ ਤੇ ਇਕ ਲੱਖ ਨਕਦੀ ਲੈ ਕੇ ਫਰਾਰ

0
9

ਕਪੂਰਥਲਾ ਸ਼ਹਿਰ ਅੰਦਰ ਲੁੱਟ-ਖੋਹ ਦੀਆਂ ਘਟਨਾਵਾਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਘਟਨਾ ਵਿਚ ਲੁਟੇਰਿਆਂ ਨੇ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਭਾਰੀ ਮਾਤਰਾ ਵਿਚ ਗਹਿਣੇ ਤੇ ਨਕਦੀ ਤੇ ਹੱਥ ਸਾਫ ਕੀਤਾ ਐ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸਰਾਫਾ ਬਾਜ਼ਾਰ ਵਿਚ ਸਥਿਤ ਸਨਿਆਰੇ ਦੀ ਦੁਕਾਨ ਵਿਚ ਦਾਖਲ ਹੋਏ 5 ਲੁਟੇਰੇ ਦੁਕਾਨ ਵਿਚੋਂ ਤਿਜੌਰੀ ਚੁੱਕ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਘਟਨਾ ਨੂੰ ਅੰਜ਼ਾਮ ਦੇਣ ਵੇਲੇ ਚੌਕੀਦਾਰ ਨੂੰ ਬੰਧਕ ਬਣਾ ਲਿਆ ਸੀ। ਦੁਕਾਨਦਾਰ ਦੇ ਦੱਸਣ ਮੁਤਾਬਕ ਤਿਜੌਰੀ ਵਿਚ 500 ਗਰਾਮ ਸੋਨਾ, 20 ਕਿੱਲੋ ਚਾਂਦੀ ਅਤੇ ਇਕ ਲੱਖ ਰੁਪਏ ਨਕਦੀ ਪਈ ਸੀ। ਹੋਏ ਨੁਕਸਾਨ ਦੀ ਕੁੱਲ ਕੀਮਤ 70 ਲੱਖ ਦੱਸੀ ਜਾ ਰਹੀ ਐ। ਘਟਨਾ ਤੋਂ ਬਾਅਦ ਦੁਕਾਨਾਦਾਰਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਐ। ਦੁਕਾਨਦਾਰਾਂ ਨੇ ਚੋਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਉਧਰ ਘਨਟਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ। ਘਟਨਾ ਸਵੇਰੇ ਤੜਕਸਾਰ ਦੀ ਐ ਜਦੋਂ ਕਾਰ ਵਿਚ ਸਵਾਰ ਹੋ ਕੇ ਆਏ ਪੰਜ ਲੁਟੇਰਿਆਂ ਨੇ ਬਾਜ਼ਾਰ ਦੇ ਚੌਕੀਦਾਰ ਬਹਾਦਰ ਨੂੰ ਬੰਧਕ ਬਣਾ ਕੇ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਉਸ ਵਿਚ ਪਈ ਤਿਜੌਰੀ ਲੈ ਕੇ ਫਰਾਰ ਹੋ ਗਏ। ਜਿਸ ਵਿਚ ਲੱਖਾਂ ਦੀ ਨਗਦੀ ਤੇ ਸੋਨੇ ਦੇ ਗਹਿਣੇ ਤੇ ਚਾਂਦੀ ਸੀ। ਦੱਸਿਆ ਜਾ ਰਿਹਾ ਸੀ ਕਿ ਉਸ ਦੀ ਕੁਲ ਕੀਮਤ ਕਰੀਬ 70 ਲੱਖ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦੀਪਕਰਨ ਸਿੰਘ ਨੇ ਦੱਸਿਆ ਕਿ ਉਸ ਵਲੋਂ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮ ਕਾਬੂ ਕਰ ਲਏ ਜਾਣਗੇ। ਦੂਜੇ ਪਾਸੇ ਦੁਕਾਨ ਮਾਲਕ ਅਜੇ ਕੁਮਾਰ ਨੇ ਦੱਸਿਆ ਕਿ ਤਿਜੌਰੀ ‘ਚ ਕਰੀਬ 50 ਤੋਲੇ ਸੋਨਾ ਤੇ 20 ਕਿਲੋ ਚਾਂਦੀ ਸੀ ਜੋ ਲੁਟੇਰੇ ਲੈ ਕੇ ਫਰਾਰ ਹੋ ਗਏ।

LEAVE A REPLY

Please enter your comment!
Please enter your name here