ਮਲੋਟ ’ਚ ਆਗਣਵਾੜੀ ਮੁਲਾਜ਼ਮ ਯੂਨੀਅਨ ਦਾ ਧਰਨਾ/ ਮੰਤਰੀ ਡਾ. ਬਲਜੀਤ ਕੌਰ ਦੇ ਦਫਤਰ ਅੱਗੇ ਪ੍ਰਦਰਸ਼ਨ/ ਮੰਗਾਂ ਲਈ ਸੌਂਪਿਆਂ ਮੰਗ ਪੱਤਰ

0
3

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਲਈ ਚੱਲ ਰਹੇ ਸੰਘਰਸ਼ ਦੇ ਪੜਾਅ ਅਧੀਨ ਅੱਜ ਪੰਜਾਬ ਭਰ ਦੇ ਮੰਤਰੀਆਂ ਦੇ ਘਰਾਂ ਅੱਗੇ ਰੋਸ ਧਰਨੇ ਦਿਤੇ ਗਏ, ਜਿਸ ਦੇ ਚਲਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਕੇ ਮਲੋਟ ਸਥਿਤ ਦਫਤਰ ਅੱਗੇ ਵੀ ਧਰਨਾ ਪ੍ਰਦਰਸਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਪੰਜਾਬ  ਪ੍ਰਧਾਨ ਹਰਗੋਬਿੰਦ  ਕੌਰ ਨੇ ਕਿਹਾ ਕੇ ਆਂਗਨਵਾੜੀ ਵਰਕਰ ਲੰਮੇ ਸਮੇਂ ਤੋਂ ਮੰਗਾਂ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ, ਜਿਸ ਦੇ ਚਲਦਿਆਂ ਮੰਤਰੀਆਂ ਦੇ ਘਰਾਂ  ਅੱਗੇ ਧਰਨੇ ਧਰਨੇ ਦੇਣੇ ਪੈ ਰਹੇ ਹਨ। ਇਸ ਦੌਰਾਨ ਮੰਗਾਂ ਨੂੰ ਲੈ ਕੇ ਮੰਗ ਪੱਤਰ ਵੀ ਦਿੱਤਾ ਗਿਆ।

LEAVE A REPLY

Please enter your comment!
Please enter your name here