ਮਾਨਸਾ ’ਚ ਨਿਹੰਗ ਜਥੇਬੰਦੀਆਂ ਦਾ ਪ੍ਰਦਰਸ਼ਨ/ ਬੇਅਦਬੀ ਦੀ ਘਟਨਾ ਦੇ ਮੰਗਿਆ ਇਨਸਾਫ/ ਦੋਸ਼ੀਆਂ ਖਿਲਾਫ ਛੇਤੀ ਕਾਰਵਾਈ ਦੀ ਕੀਤੀ ਮੰਗ

0
2

ਮਾਨਸਾ ਦੇ ਪਿੰਡ ਬੀਰੇਵਾਲ ਜੱਟਾਂ ਵਿਖੇ ਵਾਪਰੀ ਬੇਅਦਬੀ ਦਾ ਮੁੱਦਾ ਗਰਮਾ ਗਿਆ ਹੈ। ਨਿਹੰਗ ਜਥੇਬੰਦੀਆਂ ਨੇ ਸ਼ਹਿਰ ਦੇ ਤਿੰਨ ਕੋਨੀ ਚੌਂਕ ਵਿਖੇ ਧਰਨਾ ਦੇ ਕੇ ਸ਼੍ਰੋਮਣੀ ਕਮੇਟੀ ਤੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ।  ਨਿਹੰਗ ਜਥੇਬੰਦੀਆਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਦੋ ਸਾਲ ਪਹਿਲਾਂ ਬੇਅਦਬੀ ਦੀ ਘਟਨਾ ਵਾਪਰੀ ਸੀ, ਜਿਸ ਦੀ ਸ਼੍ਰੋਮਣੀ ਕਮੇਟੀ ਵੱਲੋਂ 4 ਮਹੀਨੇ ਤੋਂ ਜਾਂਚ ਕੀਤੀ ਜਾ ਰਹੀ ਸੀ ਜੋ ਸਹੀ ਨਹੀਂ ਹੋਈ, ਇਸੇ ਦੇ ਚਲਦਿਆਂ ਗ੍ਰੰਥੀ ਸਿੰਘ ਨੇ ਖੁਦਕੁਸੀ ਕਰ ਲਈ ਸੀ। ਉਨ੍ਹਾਂ ਕਿਹਾ ਕਿ ਜੇਕਰ ਬੇਅਦਬੀ ਦੇ ਅਸਲ ਦੋਸ਼ੀਆਂ ਖਿਲਾਫ ਛੇਤੀ ਕਾਰਵਾਈ ਹੋਈ ਤਾਂ ਸੰਘਰਸ਼ ਨੂੰ ਵਿਸ਼ਾਲ ਰੂਪ ਦਿੱਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਹੰਗ ਆਗੂਆਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਮਾਨਸਾ ਦੇ ਪਿੰਡ ਬੀਰੇਵਾਲ ਜੱਟਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਿਸ ਵਿੱਚ ਕਿਸੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਉੱਪਰ ਭੱਦੀ ਸ਼ਬਦਾਵਲੀ ਲਿਖੀ ਗਈ ਜਿਸ ਉੱਪਰ ਗ੍ਰੰਥੀ ਸਿੰਘ ਵੱਲੋਂ ਪਿੰਡ ਦੀ ਕਮੇਟੀ ਦੇ ਮੈਂਬਰ ਮੇਵਾ ਸਿੰਘ ਨੂੰ ਦੱਸਿਆ ਗਿਆ। ਮੇਵਾ ਸਿੰਘ ਵੱਲੋਂ ਦੋ ਸਾਲ ਤੱਕ ਕੋਈ ਵੀ ਕਾਰਵਾਈ ਸ਼੍ਰੋਮਣੀ ਕਮੇਟੀ ਤੋਂ ਨਹੀਂ ਕਰਵਾਈ ਗਈ ਜਿਸ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਜਿਸ ਵਿੱਚ ਗ੍ਰੰਥੀ ਸਿੰਘ ਨੂੰ ਹੀ ਦੋਸ਼ੀ ਦੱਸਿਆ ਗਿਆ ਜਿਸ ਪਿੱਛੋਂ ਗ੍ਰੰਥੀ ਸਿੰਘ ਨੇ ਖੁਦਕੁਸ਼ੀ ਕਰ ਲਈ।  ਨਿਹੰਗ ਜਥੇਬੰਦੀਆਂ ਵੱਲੋਂ ਜਦੋਂ ਇਨਸਾਫ ਦੀ ਮੰਗ ਕੀਤੀ ਗਈ ਤਾਂ ਮੇਵਾ ਸਿੰਘ ਉੱਪਰ ਬੇਅਦਬੀ ਮਾਮਲਾ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ।
ਨਹਿੰਗ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸਾਨੂੰ ਨਿਰਪੱਖ ਜਾਂਚ ਚਾਹੀਦੀ ਹੈ ਜਿਸ ਵਿੱਚ ਜਿੰਨੇ ਵੀ ਦੋਸ਼ੀ ਹੋਣ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਜੇਕਰ ਪੁਲਿਸ ਪ੍ਰਸ਼ਾਸਨ ਨੇ ਇਸ ਗੱਲ ਨੂੰ ਸਖਤੀ ਨਾਲ ਨਾ ਲਿਆ ਤਾਂ ਅੱਜ ਸਿਰਫ ਅਸੀਂ ਚੇਤਾਵਨੀ ਦੇਣ ਲਈ ਧਰਨਾ ਦੇ ਰਹੇ ਹਾਂ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਭਰ ਤੋਂ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕਰਨਗੀਆਂ। ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਗਈ ਹੈ ਤੇ ਅੱਗੇ ਤਫਤੀਸ਼ ਚੱਲ ਰਹੀ ਹੈ।

LEAVE A REPLY

Please enter your comment!
Please enter your name here