ਫਿਰੋਜ਼ਪੁਰ ਪੁਲਿਸ ਦਾ ਜੇਲ ’ਚ ਮੋਬਾਇਲ ਮਾਮਲੇ ’ਚ ਐਕਸ਼ਨ/ ਸਹਾਇਕ ਸੁਪਰਡੈਂਟ ਸਮੇਤ ਅੱਠ ਗ੍ਰਿਫਤਾਰ/ ਕੈਦੀਆਂ ਤਕ ਮੋਬਾਈਲ ਪਹੁੰਚਾਉਣ ਦੇ ਇਲਜ਼ਾਮ

0
4

 

ਐਂਕਰ-ਫਿਰੋਜਪੁਰ ਪੁਲਿਸ ਨੇ ਸਥਾਨਕ ਕੇਂਦਰੀ ਜੇਲ੍ਹ ਵਿਚੋਂ ਮੋਬਾਈਲ ਬਰਾਮਦਗੀ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਮੇਤ 8 ਲੋਕਾਂ ਨੂੰ ਨਾਮਜਦ ਕੀਤਾ ਹੈ। ਪੁਲਿਸ ਨੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਹਾਇਕ ਸੁਪਰਡੈਂਟ ਤੇ ਵਿਚਾਰ ਅਧੀਨ ਕੈਦੀਆਂ ਤੋਂ ਪੈਸੇ ਵਸੂਲਣ ਅਤੇ ਮੋਬਾਈਲ ਫੋਨ ਮੁਹੱਈਆ ਕਰਵਾਉਣ ਦੇ ਇਲਜ਼ਾਮ ਲੱਗੇ ਹਨ। ਪੁਲਿਸ ਵੱਲੋਂ ਸਹਾਇਕ ਸੁਪਰਡੈਂਟ ਦਾ ਰਿਮਾਂਡ ਹਾਸਲ ਕਰ ਕੇ ਅਗਲੀ ਪੁਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਛੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ। ਸਿਟੀ ਪੁਲਿਸ ਸਟੇਸ਼ਨ ਵਿੱਚ ਸੱਤ ਵਿਚਾਰ ਅਧੀਨ ਕੈਦੀਆਂ ਅਤੇ ਇੱਕ ਜੇਲ੍ਹ ਵਾਰਡਰ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਜੇਲ੍ਹ ਵਾਰਡਰ ਵਿਚਾਰ ਅਧੀਨ ਕੈਦੀਆਂ ਤੋਂ ਪੈਸੇ ਵਸੂਲ ਰਿਹਾ ਸੀ ਅਤੇ ਉਨ੍ਹਾਂ ਨੂੰ ਮੋਬਾਈਲ ਫੋਨ ਮੁਹੱਈਆ ਕਰਵਾ ਰਿਹਾ ਸੀ।
ਇਸ ਤੋਂ ਬਾਅਦ, ਪੁਲਿਸ ਨੇ ਜਾਂਚ ਕੀਤੀ ਅਤੇ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਪਛਾਣ ਕੀਤੀ। ਸਹਾਇਕ ਸੁਪਰਡੈਂਟ ਬਿਨੀ ਟਾਂਕ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸਨੂੰ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸਨੇ ਵਿਚਾਰ ਅਧੀਨ ਕੈਦੀਆਂ ਅਤੇ ਕੈਦੀਆਂ ਨੂੰ ਕਿੰਨੇ ਮੋਬਾਈਲ ਫੋਨ ਵੰਡੇ ਹਨ।

LEAVE A REPLY

Please enter your comment!
Please enter your name here