ਸਮਰਾਲਾ ’ਚ ਬਜ਼ੁਰਗ ਮਹਿਲਾ ਨਾਲ ਖੋਹ/ ਪਰਸ ਖੋਹ ਕੇ ਮੋਟਰ ਸਾਇਕਲ ਸਵਾਰ ਫਰਾਰ/ ਲੁੱਟ ਦੀਆਂ ਵਧਦੀਆਂ ਵਾਰਦਾਤਾਂ ਕਾਰਨ ਲੋਕਾਂ ’ਚ ਸਹਿਮ

0
2

ਸਮਰਾਲਾ ਵਿੱਚ ਦਿਨੋਂ-ਦਿਨ ਵੱਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨੇ ਸ਼ਹਿਰ ਵਾਸੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਮਾਮਲੇ ਵਿੱਚ ਮੋਰਿੰਡਾ ਦੇ ਨਜ਼ਦੀਕੀ ਪਿੰਡ ਦੁੰਮੜਾ ਤੋਂ ਸਮਰਾਲਾ ਵਿਖੇ ਦਵਾਈ ਲੈਣ ਆਈ ਬਲਜੀਤ ਕੌਰ ਨਾਮ ਦੀ ਬਜ਼ੁਰਗ ਮਹਿਲਾ ਤੋਂ ਦੋ ਮੋਟਰਸਾਈਕਲ ਸਵਾਰ ਪਰਸ ਖੋਹ ਕੇ ਫਰਾਰ ਹੋ ਗਏ। ਪਰਸ ਵਿੱਚ ਨਕਦੀ ਦੇ ਨਾਲ-ਨਾਲ ਜ਼ਰੂਰੀ ਦਸਤਾਵੇਜ਼ ਵੀ ਸਨ। ਸਥਾਨਕ ਪੁਲਿਸ ਨੇ ਬਜ਼ੁਰਗ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਹ ਮੋਰਿੰਡਾ ਤੋਂ ਬੱਸ ਰਾਹੀਂ ਸਮਰਾਲਾ ਦਵਾਈ ਲੈਣ ਆਈ ਸੀ। ਜਦੋਂ ਉਹ ਬਾਈਪਾਸ ਤੋਂ ਉਤਰ ਕੇ ਪੈਦਲ ਜਾ ਰਹੀ ਸੀ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਦਾ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪਰਸ ਵਿੱਚ ਕਰੀਬ 1500 ਰੁਪਏ ਨਕਦ ਅਤੇ ਕੁਝ ਜ਼ਰੂਰੀ ਕਾਗਜ਼ਾਤ ਸਨ। ਮਹਿਲਾ ਮੁਤਾਬਕ ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਆਪਣੀ ਬਿਮਾਰੀ ਦੀ ਦਵਾਈ ਲੈਣ ਲਈ ਸਮਰਾਲਾ ਆਈ ਸੀ।
ਘਟਨਾ ਤੋਂ ਬਾਅਦ ਉਸ ਨੇ ਉੱਚੀ ਆਵਾਜ਼ ਵਿੱਚ ਮਦਦ ਲਈ ਪੁਕਾਰ ਕੀਤੀ। ਇਸ ਦੌਰਾਨ ਨਗਰ ਕੌਂਸਲ ਵਿੱਚ ਮੌਜੂਦ ਸਫਾਈ ਕਰਮਚਾਰੀ ਅਤੇ ਨੇੜਲੇ ਘਰ ਦੀ ਛੱਤ ‘ਤੇ ਕੱਪੜੇ ਸੁਕਾ ਰਹੀ ਇੱਕ ਮਹਿਲਾ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਪੀੜਤ ਮਹਿਲਾ ਨੂੰ ਪਾਣੀ ਪਿਲਾਇਆ ਅਤੇ ਪੁਲਿਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਦਾ ਦੋਸ਼ ਹੈ ਕਿ ਕਰੀਬ ਪੌਣਾ ਘੰਟਾ ਤੱਕ ਕਿਸੇ ਪੁਲਿਸ ਕਰਮੀ ਨੇ ਫ਼ੋਨ ਨਹੀਂ ਚੁੱਕਿਆ। ਬਾਅਦ ਵਿੱਚ 112 ‘ਤੇ ਕਾਲ ਕਰਨ ਤੋਂ ਬਾਅਦ ਇੱਕ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚਿਆ, ਜਿਸ ਨੇ ਪੀੜਤਾ ਤੋਂ ਘਟਨਾ ਦੀ ਜਾਣਕਾਰੀ ਲਈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕੀਤੀ।

LEAVE A REPLY

Please enter your comment!
Please enter your name here