ਮੁਕਤਸਰ ਦੇ ਪਿੰਡਾਂ ’ਚ ਚੋਰਾਂ ਨੇ ਟਰਾਂਸਫਰਮਰਾਂ ਨੂੰ ਬਣਾਇਆ ਨਿਸ਼ਾਨਾ/ ਪਿੰਡ ਹਰਾਜ ਤੇ ਵੜਿੰਗ ’ਚ ਟਰਾਂਸਫਾਰਮਰਾਂ ਚੋਂ ਕੀਮਤੀ ਸਾਮਾਨ ਚੋਰੀ/ ਝੋਨੇ ਦੇ ਸੀਜ਼ਨ ਦੌਰਾਨ ਵਾਪਰੀ ਘਟਨਾ ਤੋਂ ਕਿਸਾਨ ਪ੍ਰੇਸ਼ਾਨ

0
7

ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਪਿੰਡਾਂ ਵਿਚ ਚੋਰਾਂ ਨੇ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਇਆ ਐ। ਜਿਲ੍ਹੇ ਦੇ ਪਿੰਡ ਹਰਾਜ ਅਤੇ ਵੜਿੰਗ ਦੇ ਖੇਤਾਂ ਵਿਚ ਲੱਗੇ 2 ਟਰਾਂਸਫਾਰਮਰਾਂ ਵਿਚੋਂ ਚੋਰ ਕੀਮਤੀ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਕਿਸਾਨਾਂ ਨੂੰ ਚੋਰੀ ਦਾ ਪਤਾ ਸਵੇਰ ਵੇਲੇ ਲੱਗਾ। ਜਦੋਂ ਕਿਸਾਨ ਸਵੇਰ ਵੇਲੇ ਖੇਤਾਂ ਵਿਚ ਮੋਟਰਾਂ ਚਲਾਉਣ ਲਈ ਗਏ ਤਾਂ ਮੋਟਰਾਂ ਦੇ ਲੱਗੇ ਟਰਾਂਸਫਾਰਮਰ ਖੁੱਲ੍ਹੀ ਹਾਲਤ ਵਿਚ ਮਿਲੇ। ਕਿਸਾਨਾਂ ਦਾ ਕਹਿਣਾ ਐ ਕਿ ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਟਰਾਂਸਫਾਰਮਰ ਚੋਰੀ ਹੋਣ ਕਾਰਨ ਝੋਨੇ ਦੀ ਫਸਲ ਸੁੱਕਣ ਦਾ ਖਤਰਾ ਪੈਦਾ ਹੋ ਗਿਆ ਐ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋ ਚੋਰਾਂ ਖਿਲਾਫ ਸਿਕੰਜਾ ਕੱਸਣ ਦੀ ਮੰਗ ਕੀਤੀ ਐ। ਦੱਸਣਯੋਗ ਐ ਕਿ ਇਸੇ ਰੋਡ ਤੋਂ ਕੁੱਝ ਸਮਾਂ ਪਹਿਲਾਂ ਵੀ ਚੋਰਾਂ ਨੇ ਇਸੇ ਤਰ੍ਹਾਂ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਇਆ ਸੀ। ਉਧਰ ਘਟਨਾ ਤੋਂ ਬਾਅਦ ਕਿਸਾਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਐ। ਕਿਸਾਨਾਂ ਦਾ ਕਹਿਣਾ ਐ ਕਿ ਉਹ ਚੋਰੀਆਂ ਕਿਸੇ ਦੁਕਾਨਦਾਰ ਦੀ ਮਿਲੀਭੁਗਤ ਨਾਲ ਹੋਈਆਂ ਹੋ ਸਕਦੀਆਂ ਨੇ ਜੋ ਚੋਰਾਂ ਤੋਂ ਚੋਰੀ ਹੋਇਆ ਸਾਮਾਨ ਖਰੀਦਦਾ ਹੋਵੇਗਾ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਕਵਾੜ ਦੀਆਂ ਦੁਕਾਨਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਐ ਤਾਂ ਜੋ ਟਰਾਂਸਫਾਰਮਰ ਦੇ ਚੋਰੀ ਹੋਏ ਸਾਮਾਨ ਦੀ ਸੂਹ ਲਾਈ ਜਾ ਸਕੇ। ਕਿਸਾਨਾਂ ਦਾ ਕਹਿਣਾ ਐ ਕਿ ਉਨ੍ਹਾਂ ਨੂੰ ਟਰਾਂਸਫਾਰਮਰ ਦੁਬਾਰਾ ਰਖਵਾਉਣ ਲਈ ਖੁਦ ਖਰਚਾ ਕਰਨ ਦੇ ਨਾਲ ਨਾਲ ਕਈ ਦਿਨਾਂ ਦੀ ਉਡੀਕ ਕਰਨੀ ਪੈਂਦੀ ਐ, ਜਿਸ ਕਾਰਨ ਉਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ ਐ। ਕਿਸਾਨਾਂ ਨੇ ਅਜਿਹੇ ਚੋਰਾਂ ਖਿਲਾਫ ਸਿਕੰਜਾ ਕੱਸਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here