ਪੰਜਾਬ ਅੰਮ੍ਰਿਤਸਰ ’ਚ ਬੰਦ ਦੌਰਾਨ ਦੁਕਾਨ ਤੋਂ ਚੋਰੀ/ ਬਾਲਮੀਕੀ ਸਮਾਜ ਦੇ ਲੋਕਾਂ ’ਤੇ ਲੱਗੇ ਇਲਜ਼ਾਮ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - July 31, 2026 0 2 Facebook Twitter Pinterest WhatsApp ਅੰਮ੍ਰਿਤਸਰ ਵਿਖੇ ਬਾਲਮੀਕੀ ਸਮਾਜ ਦੇ ਕੁੱਝ ਲੋਕਾਂ ਉਤੇ ਬੰਦ ਦੀ ਆੜ ਹੇਠ ਚੋਰੀ ਕਰਨ ਦੇ ਇਲਜ਼ਾਮ ਲੱਗੇ ਹਨ। ਮਾਮਲਾ ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਕਿਰਿਆਨੇ ਦੀ ਦੁਕਾਨ ਬੰਦ ਕਰਵਾਉਣ ਦੌਰਾਨ ਕੁਝ ਵਿਅਕਤੀਆਂ ਵੱਲੋਂ ਚੀਨੀ ਦੀ ਇੱਕ ਬੋਰੀ ਚੁੱਕ ਕੇ ਲਿਜਾਣ ਦਾ ਦੋਸ਼ ਹੈ। ਸਾਰੀ ਘਟਨਾ ਨੇੜੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਤਸਵੀਰਾਂ ਵਿਚ ਇਕ ਸਖਸ ਬੋਰੀ ਚੁੱਕ ਕੇ ਗੱਡੀ ਵਿਚ ਰੱਖਦਾ ਦਿਖਾਈ ਦੇ ਰਿਹਾ ਹੈ। ਚੋਰੀ ਹੋਈ ਚੀਨੀ ਦੀ ਬੋਰੀ ਦੀ ਕੀਮਤ ਕਰੀਬ 2,500 ਰੁਪਏ ਦੱਸੀ ਜਾ ਰਹੀ ਹੈ। ਦੁਕਾਨਦਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਨਾਮਧਾਰੀ ਹਨ ਅਤੇ ਸਾਰੇ ਭਾਈਚਾਰਿਆਂ ਦਾ ਦਿਲੋ ਸਤਿਕਾਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਵੀ ਧਰਨਿਆਂ ਵਿੱਚ ਸ਼ਾਮਲ ਹੁੰਦੇ ਹਨ, ਪਰ ਕਦੇ ਵੀ ਧਰਨੇ ਦੀ ਆੜ ਵਿੱਚ ਚੋਰੀ ਜਾਂ ਲੁੱਟ ਨਹੀਂ ਕਰਦੇ। ਉਨ੍ਹਾਂ ਦਾ ਦੋਸ਼ ਹੈ ਕਿ ਕੁਝ ਲੋਕ ਬੰਦ ਦੇ ਨਾਮ ‘ਤੇ ਅਜਿਹੀਆਂ ਹਰਕਤਾਂ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਲੋਕ ਬਰਨਾਲਾ ਵਿੱਚ ਸਫਾਈ ਕਰਮਚਾਰੀ ‘ਤੇ ਹੋਏ ਲਾਠੀਚਾਰਜ ਦੇ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ ਜਾਂ ਫਿਰ ਉਸ ਦੀ ਆੜ ਵਿੱਚ ਲੁੱਟ ਕਰ ਰਹੇ ਹਨ। ਉੱਥੇ ਹੀ ਵਾਲਮੀਕੀ ਸਮਾਜ ਦੇ ਸ਼ਸ਼ੀ ਗਿੱਲ ਨੇ ਕਿਹਾ ਕਿ ਉਹ ਦੁਕਾਨ ਬੰਦ ਕਰਵਾਉਣ ਗਏ ਸਨ। ਉਨ੍ਹਾਂ ਦੇ ਮੁਤਾਬਕ ਦੁਕਾਨਦਾਰ ਨੇ ਚੁਣੌਤੀ ਦਿੱਤੀ ਸੀ ਕਿ “ਦੁਕਾਨ ਬੰਦ ਕਰਵਾ ਕੇ ਦਿਖਾਓ ਅਤੇ ਕੁਝ ਚੁੱਕ ਕੇ ਵੀ ਦਿਖਾਓ”, ਜਿਸ ਤੋਂ ਬਾਅਦ ਉਨ੍ਹਾਂ ਦੇ ਇੱਕ ਸਾਥੀ ਨੇ ਚੀਨੀ ਦੀ ਬੋਰੀ ਚੁੱਕੀ ਸੀ।