Uncategorized ਹੁਸ਼ਿਆਰਪੁਰ ’ਚ ਬਜ਼ੁਰਗ ਮਹਿਲਾ ਤੋਂ ਖੋਹਿਆ ਪਰਸ/ ਮੋਟਰ ਸਾਈਕਲ ਸਵਾਰ ਪਰਸ ਖੋਹ ਕੇ ਹੋਏ ਫਰਾਰ By admin - June 8, 2025 0 7 Facebook Twitter Pinterest WhatsApp ਹੁਸ਼ਿਆਰਪੁਰ ’ਚ ਦੋ ਮੋਟਰ ਸਾਈਕਲ ਸਵਾਰਾਂ ਵੱਲੋਂ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਸਾਹਮਣੇ ਆਇਆ ਐ। ਘਟਨਾ ਸ਼ਹਿਰ ਦੇ ਥਾਣਾ ਮਾਡਲ ਟਾਊਨ ਇਲਾਕੇ ਦੀ ਐ, ਜਿੱਥੇ ਦੋ ਮੋਟਰ ਸਾਈਕਲ ਸਵਾਰ ਰਾਹ ਜਾਂਦੀ ਬਜ਼ੁਰਗ ਮਹਿਲਾ ਦਾ ਪਰਸ ਖੋਹ ਕੇ ਫਰਾਰ ਹੋ ਗਏ। ਘਟਨਾ ਵੇਲੇ ਬਜ਼ੁਰਗ ਮਾਤਾ ਗੁਰੂ ਘਰ ਮੱਥਾ ਟੇਕਣ ਜਾ ਰਹੀ ਸੀ। ਬਜ਼ੁਰਗ ਮਾਤਾ ਦੇ ਦੱਸਣ ਮੁਤਾਬਕ ਪਰਸ ਵਿਚ ਦਵਾਈ, ਮੋਬਾਈਲ ਫੋਨ, ਕੁੱਝ ਪੈਸੇ ਅਤੇ ਜ਼ਰੂਰੀ ਕਾਗਜ਼ਾਤ ਸਨ। ਇਸੇ ਦੌਰਾਨ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਵਿਚ 2 ਨੌਜਵਾਨ ਬਜ਼ੁਰਗ ਦਾ ਪਰਸ ਖੋਹ ਕੇ ਫਰਾਰ ਹੁੰਦੇ ਦਿਖਾਈ ਦੇ ਰਹੇ ਨੇ ਅਤੇ ਬਜੁਰਗ ਮਾਤਾ ਵੀ ਉਨ੍ਹਾਂ ਦੇ ਪਿੱਛੇ ਭੱਜਦੀ ਦਿਖਾਈ ਦੇ ਰਹੀ ਐ। ਜਿਸ ਥਾਂ ਤੇ ਇਹ ਘਟਨਾ ਵਾਪਰੀ ਹੈ ਉਸ ਤੋਂ ਥਾਣਾ ਮਾਡਲ ਟਾਊਨ ਕੁਝ ਹੀ ਮੀਟਰ ਦੀ ਦੂਰੀ ਤੇ ਹੈ। ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੁਲਜਮਾਂ ਨੂੰ ਛੇਤੀ ਕਾਬੂ ਕਰ ਲੈਣ ਦਾ ਭਰੋਸਾ ਦਿੱਤਾ ਐ।