ਗੁਰਦਾਸਪੁਰ ਦੇ ਪਿੰਡ ਕਰਵਾਲ ਦੇ ਸਰਪੰਚ ਖਿਲਾਫ਼ ਪ੍ਰਦਰਸ਼ਨ/ ਪਿੰਡ ਵਾਸੀਆਂ ਨੇ ਹਰੇ-ਭਰੇ ਬੂਟੇ ਪੁੱਟਣ ਦਾ ਕੀਤਾ ਵਿਰੋਧ/ ਸਰਪੰਚ ਨੇ ਦੋਸ਼ ਨਕਾਰੇ, ਸਹਿਮਤੀ ਨਾਲ ਬੂਟੇ ਪੁੱਟਣ ਦਾ ਦਾਅਵਾ

0
2

 

ਗੁਰਦਾਸਪੁਰ ਦੇ ਕਰਵਾਲ ਵਿਖੇ ਹਾਲਾਤ ਉਸ ਵੇਲੇ ਤਣਾਣ ਵਾਲੇ ਬਣ ਗਏ ਜਦੋਂ ਪਿੰਡ ਦੇ ਸਰਪੰਚ ਨੇ ਕੂੜਾ ਸੁਟਣ ਵਾਲੀ ਥਾਂ ਤੇ ਲੱਗੇ ਫਲਦਾਰ ਬੂਟਿਆਂ ਨੂੰ ਪੁੱਟਣ ਦਾ ਕੰਮ ਸ਼ੁਰੂ ਕਰਵਾਇਆ। ਪਿੰਡ ਦੇ ਕੁੱਝ ਲੋਕਾਂ ਨੇ ਫਲਦਾਰ ਬੂਟੇ ਪੁੱਟਣ ਦਾ ਵਿਰੋਧ ਕੀਤਾ। ਸਾਬਕਾ ਸਰਪੰਚ ਦੀ ਅਗਵਾਈ ਹੇਠਾਂ ਇਕੱਤਰ ਹੋਏ ਪਿੰਡ ਵਾਸੀਆਂ ਦਾ ਇਲਜਾਮ ਸੀ ਕਿ ਸਰਪੰਚ ਵੱਲੋਂ ਧੱਕੇਸ਼ਾਹੀ ਕਰਦਿਆਂ ਫਲਦਾਰ ਬੂਟਿਆਂ ਨੂੰ ਪੁੱਟਿਆ ਜਾ ਰਿਹਾ ਹੈ। ਉਧਰ ਦੂਜੀ ਧਿਰ ਨੇ ਦੋਸ਼ ਨਕਾਰਦਿਆਂ ਆਪਸੀ ਸਹਿਮਤੀ ਨਾਲ ਬੂਟੇ ਪੁੱਟਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇੱਥੇ ਬੱਚਿਆਂ ਲਈ ਪਾਰਕ ਬਣਾਈ ਜਾਣੀ ਹੈ, ਜਿਸ ਕਾਰਨ ਬੂਟੇ ਪੁੱਟੇ ਗਏ ਹਨ।
ਪਲਾਟਾਂ ਦੇ ਮਾਲਕਾਂ ਨੇ ਮੌਜੂਦਾ ਸਰਪੰਚ ਧਿਰ ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਪੰਚ ਵੱਲੋਂ ਚਿੱਟੇ ਦਿਨ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਹੈ। ਉਹਨਾਂ ਨੂੰ ਦੱਸਿਆ ਕਿ ਇੱਥੇ ਦੋ ਢਾਈ ਕਨਾਲ ਦੇ ਕਰੀਬ ਪਲਾਟਾਂ ਅੰਦਰ ਮੌਸਮੀ ਅਮਰੂਦ, ਚੀਕੂ, ਅੰਬ ਨਿੰਬੂ ਅਤੇ ਹੋਰ ਸ਼ਾਨਦਾਰ ਹਰੇ ਭਰੇ ਬੂਟਿਆਂ ਦੇ ਬਾਗ ਲੱਗਿਆ ਹੋਇਆ ਸੀ, ਜਿਸ ਨੂੰ ਮਾਲਕਾਂ ਨੂੰ  ਇਤਲਾਹ ਦਿੱਤੇ ਬਿਨਾਂ ਹੀ ਚੁੱਪ ਚੁਪੀਤੇ ਜੇਸੀਬੀ ਦੀ ਮਦਦ ਨਾਲ ਬਰਬਾਦ ਕਰ ਦਿੱਤਾ ਗਿਆ ਹੈ। ਸਰਪੰਚ ਨੇ ਇਹ ਕਾਰਵਾਈ ਨੂੰ ਅੰਜਾਮ ਦੇਣ ਤੋਂ ਪਹਿਲਾਂ ਪਿੰਡ ਵਾਸੀਆਂ ਦਾ ਕੋਈ ਵੀ ਸਾਂਝਾ ਇਜਲਾਸ ਨਹੀਂ ਬੁਲਾਇਆ ਗਿਆ ਅਤੇ ਨਾ ਹੀ ਕੋਈ ਅਨਾਉਂਸਮੈਂਟ ਕਰਵਾਈ ਗਈ।  ਉਹਨਾਂ ਮੌਜੂਦਾ ਸਰਪੰਚ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਮੌਜੂਦਾ ਸਰਪੰਚ ਸਦੇਸ਼ ਕੁਮਾਰੀ ਅਤੇ ਉਸ ਦੇ ਪਤੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੰਚਾਇਤ ਵੱਲੋਂ ਬੱਚਿਆਂ ਦੇ ਖੇਡਣ ਲਈ ਇੱਕ ਸ਼ਾਨਦਾਰ ਪਾਰਕ ਦੇ ਰੂਪ ਚ ਬੱਚਿਆਂ ਦੇ ਖੇਡਣ ਲਈ ਪਲੇ ਗਰਾਊਂਡ ਬਣਾਉਣੀ ਜਿਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਮੁੱਚੇ ਪਲਾਟ ਮਾਲਕਾਂ ਦੀ ਲਿਖਤੀ ਸਹਿਮਤੀ ਨਾਲ ਹੀ ਬੂਟਿਆਂ ਦੀ ਕਟਾਈ ਕੀਤੀ ਗਈ ਹੈ ਪਰ ਫਲਦਾਰ ਬੂਟੇ ਉਹਨਾਂ ਵੱਲੋਂ ਨਹੀਂ ਕੱਟੇ ਗਏ ਜਦੋਂ ਕਿ ਫਲਦਾਰ ਬੂਟੇ ਵਿਰੋਧ ਕਰ ਰਹੀ ਧਿਰ ਵੱਲੋਂ ਹੀ ਕੱਟੇ ਗਏ ਹਨ।

LEAVE A REPLY

Please enter your comment!
Please enter your name here