ਫਰੀਦਕੋਟ ’ਚ ਵਕੀਲਾਂ ਦੇ ਧਰਨੇ ਚ ਪੁੱਜੇ ਕਾਂਗਰਸੀ ਆਗੂ/ LADC ਪਾਲਿਸੀ ਖਿਲਾਫ਼ ਆਵਾਜ਼ ਚੁੱਕਣ ਦਾ ਦਿੱਤਾ ਭਰੋਸਾ/ ਗੁਰਜੀਤ ਰਾਣਾ, ਸੁਖਜਿੰਦਰ ਰੰਧਾਵਾ ਤੇ ਚੰਨੀ ਵੀ ਰਹੇ ਮੌਜੂਦ

0
7

LADC  ਪੋਲਸੀ ਦੇ ਖਿਲਾਫ ਚੱਲ ਰਹੇ ਵਕੀਲਾਂ ਦੇ ਧਰਨੇ ਵਿੱਚ ਅੱਜ ਕਾਂਗਰਸੀ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਾਂਗਰਸ ਦੇ ਸਾਂਸਦ  ਚਰਨਜੀਤ ਸਿੰਘ ਚੰਨੀ, ਭਾਰਤ ਭੂਸ਼ਨ ਆਸ਼ੂ, ਗੁਰਜੀਤ ਰਾਣਾ, ਸੁਖਜਿੰਦਰ ਰੰਧਾਵਾ ਅਤੇ ਕੁਸ਼ਲਦੀਪ ਢਿੱਲੋਂ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਵੀ ਸ਼ਾਮਲ ਰਹੇ। ਇਸ ਮੌਕੇ ਚਰਨਜੀਤ ਚੰਨੀ ਵੱਲੋਂ ਵਕੀਲਾਂ ਨੂੰ ਉਨ੍ਹਾਂ ਦੇ ਪ੍ਰੋਟੈਸਟ ਚ ਹਰ ਤਰ੍ਰਾਂ ਦਾ ਸਮਰਥਨ ਦੇਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਸੰਸਦ ਚ ਆਵਾਜ਼ ਚੁੱਕਣ ਦਾ ਭਰੋਸਾ ਵੀ ਦਿੱਤਾ।
ਚਰਨਜੀਤ ਚੰਨੀ ਨੇ ਕਿਹਾ ਕਿ ਭਾਵੇਂ ਕੇ ਸੁਪ੍ਰੀਮ ਕੋਰਟ ਵੱਲੋਂ ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਲਿਆਂਦੀ ਪਰ ਇਸ ਦਾ ਨਾਂ ਤਾਂ ਵਕੀਲਾਂ ਨੂੰ ਕੋਈ ਲਾਭ ਹੈ ਨਾ ਸੋਸਾਇਟੀ ਨੂੰ ਇਸ ਦਾ ਕੋਈ ਲਾਭ ਹੈ, ਉਲਟਾ ਇਸ ਪਾਲਿਸੀ ਨਾਲ ਕ੍ਰਾਈਮ ਕਰਨ ਵਾਲਿਆਂ ਨੂੰ ਹੋਰ ਖੁਲ ਮਿਲੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸੰਸਦ ਅੰਦਰ ਵਕੀਲਾਂ ਦੇ ਮੁੱਦੇ ਨੂੰ ਉਠਾਉਣਗੇ ਤਾਂ ਜੋ ਇਸ ਪਾਲਿਸੀ ਨੂੰ ਸਰਕਾਰ ਰਾਹੀਂ ਰੱਦ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਕੋਈ ਐਸਾ ਮੁਲਾਜ਼ਮ ਵਰਗ ਨਹੀਂ ਜੋ ਆਪਣੀਆਂ ਮੰਗਾਂ ਨੂੰ ਲੈਕੇ ਧਰਨੇ ਮੁਜ਼ਾਹਰੇ ਨਾ ਕਰ ਰਹੇ ਹੋਣ ਜਿਸ ਦਾ ਇਕੋ ਇੱਕ ਕਾਰਨ ਹੈ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੁਰੀ ਤਰਾਂ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ।

LEAVE A REPLY

Please enter your comment!
Please enter your name here