Uncategorized ਫਾਜਿਲਕਾ ਦੇ ਪਿੰਡ ਕੌਡੀਆਂਵਾਲੀ ’ਚ ਡੁੱਬਣ ਕਾਰਨ ਬੱਚੇ ਦੀ ਮੌਤ/ ਭੱਠੇ ਨੇੜੇ ਬਰਸਾਤੀ ਪਾਣੀ ’ਚ ਡੁੱਬਣ ਕਾਰਨ ਗਈ ਜਾਨ By admin - June 8, 2025 0 7 Facebook Twitter Pinterest WhatsApp ਫਾਜਿਲਕਾ ਦੇ ਪਿੰਡ ਕੌਡੀਆਂਵਾਲੀ ’ਚ ਭੱਠੇ ਤੇ ਕੰਮ ਕਰਦੇ ਪਰਵਾਸੀ ਮਜਦੂਰਾਂ ਦੇ ਬੱਚੇ ਦੀ ਬਰਸਾਤੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਾਕਰੀ ਅਨੁਸਾਰ ਇੱਥੇ ਸਥਿਤ ਇੱਕ ਭੱਠੇ ਤੇ ਪਰਵਾਸੀ ਮਜਦੂਰ ਰਹਿੰਦੀ ਨੇ। ਇਸੇ ਦੌਰਾਨ ਬੀਤੇ ਦਿਨ ਪਏ ਮੀਂਹ ਕਾਰਨ ਭੱਠੇ ਦੀ ਮਿੱਟੀ ਪੁੱਟਣ ਕਾਰਨ ਕੁੱਝ ਪਾਣੀ ਇਕੱਠਾ ਹੋਇਆ ਸੀ, ਜਿੱਥੇ ਖੇਡਦੇ ਸਮੇਂ ਇਕ ਬੱਚਾ ਪਾਣੀ ਵਿਚ ਡੁੱਬ ਗਿਆ। ਭੱਠਾ ਮਜਦੂਰਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਬੱਚੇ ਖੇਡਦੇ ਹੋਏ ਇਸ ਪਾਣੀ ਕੋਲ ਚਲੇ ਗਏ ਸਨ, ਜਿੱਥੇ ਦੀਪਕ ਕੁਮਾਰ ਨਾਮ ਦਾ 8 ਸਾਲਾ ਬੱਚਾ ਪਾਣੀ ਵਿਚ ਨਹਾਣ ਲਈ ਉਤਰਿਆ ਪਰ ਪਾਣੀ ਡੂੰਘਾ ਹੋਣ ਕਾਰਨ ਵਿਚ ਡੁੱਬ ਗਿਆ। ਸਾਥੀ ਬੱਚਿਆਂ ਦੇ ਰੌਲਾ ਪਾਉਣ ਤੋਂ ਬਾਅਦ ਮੌਕੇ ਤੇ ਪਹੁੰਚੇ ਮਜਦੂਰਾਂ ਨੇ ਬੱਚੇ ਨੂੰ ਬਾਹਰ ਕੱਢਿਆ ਪਰ ਤਦ ਤਕ ਬੱਚੇ ਦੀ ਮੌਤ ਹੋ ਚੁੱਕੀ ਸੀ। ਉਧਰ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੂਰਾ ਹਾਲ ਐ। ਮਜਦੂਰਾਂ ਦੇ ਦੱਸਣ ਮੁਤਾਬਕ ਪਾਣੀ ਦੀ ਡੂੰਘਾਈ 12 ਫੁੱਟ ਤੋਂ ਵਧੇਰੇ ਸੀ। ਇਹ ਟੋਇਆ ਭੱਠੇ ਲਈ ਮਿੱਟੀ ਪੁੱਟਣ ਕਾਰਨ ਪਿਆ ਸੀ ਅਤੇ ਇਸ ਵਿਚ ਬੀਤੇ ਦਿਨ ਪਏ ਮੀਂਹ ਦਾ ਪਾਣੀ ਭਰਿਆ ਹੋਇਆ ਸੀ। ਬੱਚਿਆਂ ਨੇ ਪਾਣੀ ਨੂੰ ਥੋੜ੍ਹਾ ਸਮਝਦਿਆਂ ਇਸ ਵਿਚ ਨਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।