Uncategorized ਸਮਾਣਾ ’ਚ ਹਾਦਸਾ ਪੀੜਤ ਬੱਚਿਆਂ ਦੇ ਮਾਪਿਆਂ ਨੂੰ ਮਿਲੇ ਸੀਐਮ ਮਾਨ/ ਬੱਚਿਆਂ ਦੇ ਨਾਮ ਤੇ ਚਿਲਡਰਨ ਮੈਮੋਰੀਅਲ ਟਰੱਸਟ ਬਣਾਉਣ ਦਾ ਐਲਾਨ/ ਹਸਪਤਾਲ ਨੂੰ ਅਪਗਰੇਡ ਤੋਂ ਇਲਾਵਾ ਸੜਕਾਂ ਦੀ ਹਾਲਤ ਸੁਧਾਰੇਗੀ ਸਰਕਾਰ By admin - June 7, 2025 0 7 Facebook Twitter Pinterest WhatsApp ਮੁੱਖ ਮੰਤਰੀ ਭਗਵੰਤ ਮਾਨ ਅੱਜ ਸਮਾਣਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸੜਕ ਹਾਦਸੇ ਵਿਚ ਜਾਨਾਂ ਗੁਆਉਣ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਬੱਚਿਆਂ ਦੇ ਨਾਮ ਤੇ ਸਮਾਣਾ ਵਿਖੇ ਚਿਲਡਰਨ ਮੈਮੋਰੀਅਲ ਟਰੱਸਟ ਬਣਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸਥਾਨਕ ਸਰਕਾਰੀ ਹਸਪਤਾਲ ਨੂੰ ਅਪਗਰੇਡ ਕਰ ਕੇ ਇੱਥੇ 13 ਜੂਨ ਤਕ 7 ਐਬੂਲੈਂਸ ਤੈਨਾਤ ਕਰਨ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਡੀਸੀ ਨੂੰ ਪਟਿਆਲਾ ਤੋਂ ਪਾਤੜਾ ਤਕ ਸੜਕ ਨੂੰ 4 ਲੇਨ ਬਣਾਉਣ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਹਾਦਸੇ ਦੇ ਕਥਿਤ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰੇਗੀ ਅਤੇ ਜੇਕਰ ਕੋਈ ਅਧਿਕਾਰੀ ਮੁਲਜਮਾਂ ਦੀ ਗ੍ਰਿਫਤਾਰੀ ਵਿਚ ਲਾਪ੍ਰਵਾਹੀ ਕਰਦਾ ਫੜਿਆ ਗਿਆ ਤਾਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸੇ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਦੁੱਖ ਵੰਡਾਉਣ ਲਈ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ। ਦੱਸਣਯੋਗ ਐ ਕਿ ਬੀਤੀ 7 ਮਈ ਨੂੰ ਸਮਾਣਾ-ਪਟਿਆਲਾ ਸੜਕ ਤੇ ਸਕੂਲ ਵੈਨ ਹਾਦਸਾ ਹੋਇਆ ਸੀ ਜਿਸਦੇ ਵਿਚ 7 ਮਾਸੂਮ ਬੱਚਿਆ ਦੀ ਜਾਨ ਗਈ ਸੀ ਅਤੇ ਡਰਾਈਵਰ ਦੀ ਮੌਤ ਹੋਈ ਸੀ ਉਸਦੇ ਬਾਅਦ ਬੱਚਿਆ ਦੇ ਮਾਪਿਆ ਚ ਗੁੱਸਾ ਸੀ ਕਿ ਚੌਥਾ ਕਥਿਤ ਦੋਸ਼ੀ ਅੱਜ 1 ਮਹੀਨਾ ਹੋਣ ਦੇ ਬਾਅਦ ਵੀ ਉਸਨੂੰ ਗ੍ਰਿਫਤਾਰ ਨਹੀ ਕੀਤਾ ਗਿਆ ਉਸਨੂੰ ਲੈਕੇ ਪਰਿਵਾਰਾ ਵੱਲੋ ਧਰਨਾ ਦਿੱਤਾ ਜਾ ਰਿਹਾ ਸੀ ਅੱਜ ਸਮਾਣਾ-ਪਟਿਆਲਾ ਰੋਡ ਤੇ ਆਵਾਜਾਈ ਠੱਪ ਕੀਤੀ ਗਈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਗਵੰਤ ਮਾਨ ਖੁਦ ਸਮਾਣਾ ਦੇ ਸਰਕਾਰੀ ਰੈਸਟ ਹਾਉਸ ਵਿਚ ਪਹੁੰਚੇ, ਬੱਚਿਆ ਦੇ ਮਾਤਾ-ਪਿਤਾ ਨੂੰ ਬੁਲਾਇਆ ਗਿਆ ਉਨਾ ਨਾਲ ਕਰੀਬ ਡੇਢ ਘੱਟਾ ਗੱਲਬਾਤ ਕੀਤੀ ਗਈ ਉਨਾ ਦੀ ਤਕਲੀਫ ਸੁਣੀ ਗਈ। ਮਾਪਿਆਂ ਨਾਲ ਮਿਲਣੀ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਇਸ ਹਾਦਸੇ ਵਿਚ ਕਿਸੇ ਦੀ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਭਾਵੇ ਕੋਈ ਕਿਸੇ ਵੀ ਅਹੁੱਦੇ ਤੇ ਹੋਵੇ। ਬੱਚਿਆ ਦੇ ਨਾਮ ਤੇ ਚਿਲਡਰਨ ਮੈਮੋਰੀਅਲ ਟਰੱਸਟ ਅਤੇ ਇਕ ਐਮੀਨੈਸ ਸਕੂਲ ਬਣਾਇਆ ਜਾਵੇਗਾ। ਸਰਕਾਰੀ ਹਸਪਤਾਲ ਸਮਾਣਾ ਨੂੰ ਅਪਗਰੈਡ ਕੀਤਾ ਜਾਵੇਗਾ। ਮਾਪਿਆ ਨੇ ਵੀ ਮੁੱਖ ਮੰਤਰੀ ਦੇ ਨਾਲ ਮਿਲਣ ਦੇ ਬਾਅਦ ਉਨਾ ਦਾ ਧੰਨਵਾਦ ਕੀਤਾ ਕਿ ਵਿਸ਼ਵਾਸ ਦਵਾਇਆ ਕਿ ਅਸੀ ਮੀਟਿੰਗ ਕਰ ਧਰਨਾ ਖਤਮ ਕਰ ਦਵਾਗੇ।