Uncategorized ਲੁਧਿਆਣਾ ’ਚ ਸਿੱਖ ਕਤਲੇਆਮ ਪੀੜਤਾ ਦੀ ਪ੍ਰੈੱਸ ਕਾਨਫਰੰਸ/ ਸਰਕਾਰ ਤੇ ਲਾਏ ਪੀੜਤ ਪਰਿਵਾਰਾਂ ਨੂੰ ਪ੍ਰੇਸ਼ਾਨ ਕਰਨ ਦੇ ਇਲਜ਼ਾਮ By admin - June 7, 2025 0 8 Facebook Twitter Pinterest WhatsApp 1984 ਦੀ ਸਿੱਖ ਨਸਲਕੁਸ਼ੀ ਪੀੜਤਾ ਨੇ ਲੁਧਿਆਣਾ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਸਰਕਾਰ ਨੂੰ ਘੇਰਿਆ ਐ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੰਗਾ ਪੀੜਤ ਪਰਿਵਾਰਾਂ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਸਾਢੇ 3 ਸਾਲ ਦਾ ਅਰਸਾ ਬੀਤ ਚੁੱਕਾ ਐ ਪਰ ਸਰਕਾਰ ਨੇ ਅਜੇ ਤਕ ਦੰਗਾ ਪੀੜਤਾ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਇਹ ਸਭ ਤੋਂ ਮਾੜੀ ਸਰਕਾਰ ਸਾਬਤ ਹੋਈ ਐ। ਉਨ੍ਹਾਂ ਕਿਹਾ ਕਿ 25 ਹਜ਼ਾਰ ਪਰਿਵਾਰ ਦਿੱਲੀ ਤੋਂ ਉਜੜ ਕੇ ਪੰਜਾਬ ਆਏ ਸਨ ਜਿਨ੍ਹਾਂ ਨੂੰ ਮੌਜੂਦਾ ਸਰਕਾਰ ਬੇਵ੍ਹਜਾ ਤੰਗ ਪ੍ਰੇਸ਼ਾਨ ਕਰ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਇਨਸਾਫ ਮੰਗਣ ਤੇ ਪੁਲਿਸ ਤਸ਼ੱਦਦ ਕਰਵਾ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਦੇ ਡੇਢ ਸਾਲ ਰਹਿ ਗਏ ਨੇ ਅਤੇ ਇਸ ਦਾ ਅੰਤ ਛੇਤੀ ਹੋ ਜਾਵੇਗਾ। ਦੰਗਾ ਪੀੜਤ ਨੇ ਕਿਹਾ ਕਿ 2010 ਵਿੱਚ ਅਕਾਲੀ ਦਿਲ ਦੀ ਸਰਕਾਰ ਵੱਲੋਂ ਹੁਣ ਦੰਗਾ ਪੀੜਤਾਂ ਨੂੰ ਦੋ ਦੋ ਲੱਖ ਰੁਪਏ ਦੀ ਮਦਦ ਰਾਸ਼ੀ ਦਿੱਤੀ ਗਈ ਸੀ। ਪਰ ਭਗਵੰਤ ਮਾਨ ਸਰਕਾਰ ਦੰਗਾ ਪੀੜਤਾਂ ਨੂੰ ਨਾਜਾਇਜ਼ ਤੰਗ ਪਰੇਸ਼ਾਨ ਕਰ ਰਹੀ ਹੈ। ਅਤੇ ਸਰਕਾਰੀ ਤੰਤਰ ਰਾਹੀਂ ਦੰਗਾ ਪੀੜਤਾਂ ਕੋਲੋਂ ਉਹ ਰਾਸ਼ੀ ਰਿਕਵਰ ਕਰਨ ਦੀ ਗੱਲ ਆਖੀ ਜਾ ਰਹੀ ਹੈ। ਦੰਗਾ ਪੀੜਤ ਨੇ ਕਹਿ ਕੇ ਪਿਛਲੇ ਕੁਝ ਟਾਈਮ ਤੋਂ 150 ਦੇ ਕਰੀਬ ਰੈੱਡ ਕਾਰਡ ਕੈਂਸਲ ਕੀਤੇ ਜਾ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਆਉਂਦੇ ਬੁੱਧਵਾਰ ਨੂੰ ਮੌਜੂਦਾ ਸਰਕਾਰ ਖਿਲਾਫ ਹੈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ