Uncategorized ਮੋਗਾ ਦੀ ਸਾਧਾ ਵਾਲੀ ਬਸਤੀ ’ਚ ਚੱਲਿਆ ਪੀਲਾ ਪੰਜਾ/ ਨਸ਼ੇ ਦੀ ਕਮਾਈ ਨਾਲ ਬਣੀਆਂ ਉਸਾਰੀਆਂ ਢਾਹੀਆਂ By admin - June 7, 2025 0 8 Facebook Twitter Pinterest WhatsApp ਮੋਗਾ ਪੁਲਿਸ ਨੇ ਨਗਰ ਨਿਗਮ ਨੇ ਸਾਂਝੀ ਕਰਵਾਈ ਕਰਦਿਆਂ ਸ਼ਹਿਰ ਦੀ ਸਾਧਾ ਵਾਲੀ ਬਸਤੀ ਵਿਚ ਪੀਲਾ ਪੰਜਾ ਚਲਾਇਆ ਐ। ਪੁਲਿਸ ਨੇ ਨਸ਼ਾ ਤਸਕਰਾਂ ਦੇ ਦੋ ਮਕਾਨਾਂ ਨੂੰ ਢਾਹਿਆ ਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਢਾਹੀ ਗਈ ਉਸਾਰੀ ਦਾ ਮਾਲਕ ਉਪਰ ਨਸ਼ਾ ਤਸਕਰੀ ਦੇ 33 ਮਾਮਲੇ ਦਰਜ ਸਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਕਮਾਈ ਨਾਲ ਬਣੇ ਇਹ ਘਰ ਗੈਰ ਕਾਨੂੰਨੀ ਸਨ, ਜਿਸ ਕਾਰਨ ਇਨ੍ਹਾਂ ਨੂੰ ਢਾਹ ਦਿੱਤਾ ਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਮੋਗਾ ਅਜੇ ਗਾਂਧੀ ਨੇ ਦੱਸਿਆ ਕਿ ਸਾਧਾ ਵਾਲੀ ਬਸਤੀ ਵਿੱਚ ਨਸ਼ਾ ਤਸਕਰਾਂ ਵੱਲੋਂ ਨਸ਼ਿਆਂ ਤੋਂ ਕਮਾਏ ਪੈਸੇ ਨਾਲ ਘਰ ਬਣਾਏ ਗਏ ਸਨ, ਜੋ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਗਏ ਸਨ। ਜਦੋਂ ਸਾਰੀ ਜਾਣਕਾਰੀ ਲਈ ਗਈ ਤਾਂ ਪਤਾ ਲੱਗਾ ਕਿ ਮਿੱਕੀ ਖ਼ਿਲਾਫ਼ 32 ਮਾਮਲੇ ਦਰਜ ਹਨ ਅਤੇ ਉਹ ਫਰਾਰ ਹੈ। ਅੱਜ ਉਸ ਦੇ ਘਰ ‘ਤੇ ਕਾਰਵਾਈ ਕੀਤੀ ਗਈ ਹੈ। ਨਗਰ ਨਿਗਮ ਦੇ ਕਰਮਚਾਰੀ ਨੇ ਦੱਸਿਆ ਕਿ ਉਸ ਨੂੰ ਦੋ ਵਾਰ ਨੋਟਿਸ ਵੀ ਦਿੱਤਾ ਗਿਆ ਸੀ।