ਫ਼ਤਿਹਗੜ੍ਹ ਸਾਹਿਬ ’ਚ ਵਿਦਿਆਰਥੀ ਲੈਣਗੇ AI ਟਰੇਨਿੰਗ/ ਮਿਸ਼ਨ ਰਫਤਾਰ ਤਹਿਤ 9 ਸਕੂਲਾਂ ਦੀ ਹੋਈ ਚੋਣ/ ਵਿਸ਼ੇਸ਼ ਟੂਲਜ਼ ਤੇ ਫੀਚਰਜ਼ ਰਾਹੀਂ ਦਿੱਤੀ ਜਾਵੇਗੀ ਸਿਖਲਾਈ

0
2

 

ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਰਫ਼ਤਾਰ’ ਅਧੀਨ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ 9 ਸਕੂਲਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਟੂਲਜ਼ ਅਤੇ ਫ਼ੀਚਰਜ਼ ਰਾਹੀਂ AI ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਹਰੇਕ ਸਕੂਲ ਵਿੱਚ ਇੱਕ-ਇੱਕ ਕੰਪਿਊਟਰ ਟੀਚਰ ਨੂੰ ਨੋਡਲ ਅਧਿਆਪਕ ਵਜੋਂ ਤਾਇਨਾਤ ਕੀਤਾ ਗਿਆ ਹੈ। 2 ਅਧਿਆਪਕਾਂ ਨੇ IIT ਦਿੱਲੀ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ ਹੈ। 3 ਅਧਿਆਪਕਾਂ ਨੇ ਕਰਨਾਟਕ ਤੋਂ 20 ਜੁਲਾਈ ਤੋਂ 24 ਜੁਲਾਈ ਤੱਕ ਆਪਣੀ ਵਿਸ਼ੇਸ਼ ਟ੍ਰੇਨਿੰਗ ਮੁਕੰਮਲ ਕੀਤੀ ਹੈ ਅਤੇ ਹੋਰ ਅਧਿਆਪਕਾਂ ਦੀ ਟ੍ਰੇਨਿੰਗ ਦਾ ਕੰਮ ਚੱਲ ਰਿਹਾ ਹੈ।

ਡੀ.ਈ.ਓ ਰਵਿੰਦਰ ਕੌਰ ਨੇ ਦੱਸਿਆ ਕਿ ਇਹਨਾਂ 9 ਸਕੂਲਾਂ ਵਿੱਚ 6 PM SHRI (ਪੀ.ਐੱਮ. ਸ਼੍ਰੀ) ਸਕੂਲ ਅਤੇ 3 ਨੌਨ-ਪੀ.ਐੱਮ. ਸ਼੍ਰੀ ਸਕੂਲ  ਸ਼ਾਮਲ ਹਨ।  ਉਨ੍ਹਾਂ ਆਸ ਪ੍ਰਗਟਾਈ ਕਿ ਇਸ ਮਿਸ਼ਨ ਨਾਲ ਜ਼ਿਲ੍ਹੇ ਦੇ ਬੱਚੇ ਤਕਨਾਲੋਜੀ ਦੇ ਖੇਤਰ ਵਿੱਚ ਵੱਡੀ ਤਰੱਕੀ ਕਰਨਗੇ ਅਤੇ ਨਵੇਂ ਮੁਕਾਮ ਹਾਸਲ ਕਰਨਗੇ।

LEAVE A REPLY

Please enter your comment!
Please enter your name here