ਪੰਜਾਬ ਜਲੰਧਰ ’ਚ ਬਜ਼ੁਰਗ ਮਹਿਲਾ ਨਾਲ ਸਨੈਚਿੰਗ/ ਕੰਨਾਂ ’ਚੋਂ ਵਾਲੀ ਲਾਹ ਕੇ ਲੁਟੇਰੇ ਫਰਾਰ/ ਪੈਦਲ ਜਾਂਦੀ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ By admin - July 23, 2026 0 2 Facebook Twitter Pinterest WhatsApp ਜਲੰਧਰ ਸ਼ਹਿਰ ਅੰਦਰ ਲੁਟੇਰਿਆਂ ਦੀਆਂ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਅਰਬਨ ਅਸਟੇਟ ਖੇਤਰ ਤੋਂ ਸਾਹਮਣੇ ਆਈ ਹੈ, ਜਿੱਥੇ ਦੋ ਮੋਟਰ ਸਾਇਕਲ ਲੁਟੇਰੇ ਪੈਦਲ ਜਾ ਰਹੀ 56 ਸਾਲਾ ਔਰਤ ਦੇ ਕੰਨਾਂ ਤੋਂ ਵਾਲੀ ਲਾਹ ਕੇ ਫਰਾਰ ਹੋ ਗਏ। ਔਰਤ ਦੇ ਕੰਨ ਵਿੱਚੋਂ ਖੂਨ ਵਹਿਣ ਲੱਗ ਪਿਆ ਅਤੇ ਉਸਨੂੰ ਦੋ ਟਾਂਕੇ ਲਗਾਉਣੇ ਪਏ ਹਨ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਵਿੱਚ ਦੋਵਾਂ ਲੁਟੇਰਿਆਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਸਨ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤਾ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੜ੍ਹਾ ਦੀ ਰਹਿਣ ਵਾਲੀ ਸੀਤਾ ਦੇਵੀ ਸਵੇਰੇ ਨੇੜੇ ਰਹਿੰਦੇ ਇੱਕ ਜਾਣਕਾਰ ਦੇ ਘਰ ਜਾ ਰਹੀ ਸੀ। ਉਹ ਆਪਣੇ ਘਰ ਤੋਂ ਥੋੜ੍ਹੀ ਦੂਰੀ ‘ਤੇ ਸੀ ਜਦੋਂ ਇੱਕ ਬਾਈਕ ‘ਤੇ ਸਵਾਰ ਦੋ ਨੌਜਵਾਨ ਪਿੱਛੇ ਤੋਂ ਉਸ ਕੋਲ ਆਏ। ਇਸ ਤੋਂ ਪਹਿਲਾਂ ਕਿ ਉਸ ਨੂੰ ਕੁੱਝ ਸਮਝ ਲੱਗਦੀ, ਲੁਟੇਰੇ ਉਸਦੀ ਕੰਨਾਂ ਦੀ ਵਾਲੀ ਝਪਟ ਕੇ ਫਰਾਰ ਹੋ ਗਏ। ਕੰਨਾਂ ਦੀ ਵਾਲੀ ਇੰਨੀ ਜ਼ੋਰ ਨਾਲ ਖਿੱਚੀ ਗਈ ਕਿ ਸੀਤਾ ਦੇਵੀ ਦੇ ਕੰਨ ਵਿੱਚੋਂ ਖੂਨ ਵਹਿਣ ਲੱਗ ਪਿਆ। ਉਸਦੇ ਪਰਿਵਾਰ ਵਾਲੇ ਉਸਨੂੰ ਇਲਾਜ ਲਈ ਹਸਪਤਾਲ ਲੈ ਗਏ, ਜਿੱਥੇ ਉਸਨੂੰ ਦੋ ਟਾਂਕੇ ਲੱਗੇ। ਸਟੇਸ਼ਨ 7 ਦੀ ਪੁਲਿਸ ਨੇ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ ਅਤੇ ਹੁਣ ਦੋਸ਼ੀ ਦੀ ਪਛਾਣ ਕਰ ਰਹੀ ਹੈ।