ਪੰਜਾਬ ਹੜਤਾਲ ’ਤੇ ਚੱਲ ਰਹੇ ਸਫਾਈ ਸੇਵਕਾਂ ਦਾ ਨੇਕ ਉਪਰਾਲਾ/ ਧਾਰਮਿਕ ਅਸਥਾਨਾਂ ਨੇੜੇ ਸਫਾਈ ਜਾਰੀ ਰੱਖਣ ਦਾ ਐਲਾਨ/ ਸੂਬਾ ਪ੍ਰਧਾਨ ਦੇ ਹੁਕਮਾਂ ਤੋਂ ਬਾਅਦ ਲਿਆ ਫੈਸਲਾ By admin - July 22, 2026 0 2 Facebook Twitter Pinterest WhatsApp ਹੜਤਾਲ ਤੇ ਚੱਲ ਰਹੇ ਸਫਾਈ ਸੇਵਕਾਂ ਨੇ ਧਾਰਮਿਕ ਸਥਾਨਾਂ ਨੇੜੇ ਸਾਫ-ਸਫਾਈ ਦਾ ਕੰਮ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਸੂਬਾ ਪ੍ਰਧਾਨ ਵੱਲੋਂ ਜਾਰੀ ਹੁਕਮਾਂ ਵਿਚ ਸਫਾਈ ਸੇਵਕਾਂ ਨੂੰ ਧਾਰਮਿਕ ਥਾਵਾਂ ਨੇੜੇ ਸਫਾਈ ਦਾ ਕੰਮ ਜਾਰੀ ਰੱਖਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੇ ਆਲੇ ਦੁਆਲੇ ਪਏ ਕੂੜੇ ਕਰਕਟ ਨੂੰ ਇਸ ਸਾਈਡ ਤੇ ਇਕੱਠਾ ਕਰਵਾ ਕੇ ਰੱਖਣ ਲਈ ਕਿਹਾ ਗਿਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਜਿਸ ਵੀ ਜਗ੍ਹਾ ‘ਤੇ ਮੰਦਿਰ, ਮਸੀਤ, ਗੁਰਦੁਆਰਾ ਜਾਂ ਚਰਚ ਆਦਿ ਧਾਰਮਿਕ ਅਸਥਾਨ ਹਨ,ਉਨ੍ਹਾਂ ਦੇ ਲਾਗੇ ਕੂੜਾ ਚੁਕਵਾ ਦਿੱਤਾ ਜਾਵੇ। ਇਸ ਦੇ ਨਾਲ ਹੀ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੇ ਆਲੇ-ਦੁਆਲੇ ਪਏ ਕੂੜੇ-ਕਰਕਟ ਅਤੇ ਖਿਲਾਰੇ ਨੂੰ ਇੱਕਠਾ ਕਰਵਾ ਕੇ ਸਾਈਡ ‘ਤੇ ਕਰਵਾਇਆ ਜਾਵੇ ਪਰ ਉਸਨੂੰ ਚੁੱਕਿਆ ਨਹੀਂ ਜਾਵੇਗਾ। ਸੂਬਾ ਪ੍ਰਧਾਨ ਦੇ ਹੁਕਮਾਂ ਤੋਂ ਬਾਅਦ ਸਫਾਈ ਸੇਵਕ ਨੇ ਗੁਰਦਾਸਪੁਰ ਨੇ ਐਲਾਨ ਕੀਤਾ ਹੈ ਕਿ ਹੜਤਾਲ ਦੇ ਬਾਵਜੂਦ ਉਹ ਧਾਰਮਿਕ ਅਸਥਾਨਾਂ ਦੇ ਬਾਹਰ ਲੱਗੇ ਕੂੜੇ ਦੇ ਢੇਰ ਚੁੱਕਣਗੇ ਅਤੇ ਹਸਪਤਾਲਾਂ ਅਤੇ ਸਕੂਲਾਂ ਦੇ ਬਾਹਰ ਲੱਗਿਆ ਕੂੜਾ ਵੀ ਇਕੱਠਾ ਕੀਤਾ ਜਾਵੇਗਾ।