ਮਲੋਟ ਪੁਲਿਸ ਦਾ ਨਸ਼ਾ ਤਸਕਰਾਂ ਖਿਲਾਫ਼ ਐਕਸ਼ਨ/ ਸ਼ੱਕੀ ਥਾਵਾਂ ਦੀ ਜਾਂਚ ਲਈ ਚਲਾਈ ਤਲਾਸ਼ੀ ਮੁਹਿੰਮ/ 17 ਥਾਵਾਂ ’ਤੇ 80 ਦੇ ਕਰੀਬ ਮੁਲਾਜਮਾਂ ਨੇ ਕੀਤੀ ਜਾਂਚ

0
2

ਥਾਣਾ ਸਿਟੀ ਮਲੋਟ ਦੇ ਪੁਲਿਸ ਨੇ ਇਲਾਕੇ ਅੰਦਰ ਸਰਗਰਮ ਨਸ਼ਾ ਤਸਕਰਾਂ ਤੇ ਨਕੇਲ ਕੱਸਣ ਲਈ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਨਸ਼ਾ ਤਸਕਰਾਂ ਤੇ 18 ਤੋਂ ਵਧੇਰੇ ਸ਼ੱਕੀ ਟਿਕਾਣਿਆਂ ਤੇ ਸਰਚ ਮੁਹਿੰਮ ਚਲਾ ਕੇ ਬਾਰੀਕੀ ਨਾਲ ਜਾਂਚ ਕੀਤੀ। 80 ਦੇ ਕਰੀਬ ਮੁਲਾਜਮਾਂ ਨੇ ਸ਼ੱਕੀਆਂ ਦੀ ਪੁਛਗਿੱਛ ਤੋਂ ਇਲਾਵਾ ਕਈ ਵਾਹਨਾਂ ਨੂੰ ਕਬਜੇ ਵਿਚ ਲਿਆ ਹੈ। ਸਵੇਰੇ ਸਾਢੇ-15 ਵਜੇ ਦੇ ਕਰੀਬ ਆਰੰਭੀ ਤਲਾਸ਼ੀ ਮੁਹਿੰਮ ਦੌਰਾਨ ਸ਼ੱਕੀ ਥਾਵਾਂ ਦੀ ਤਲਾਸ਼ੀ ਤੋਂ ਇਲਾਵਾ ਸ਼ੱਕੀਆਂ ਤੋਂ ਪੁਛਗਿੱਛ ਵੀ ਕੀਤੀ ਗਈ।
ਇਸ ਸਰਚ ਦੌਰਾਨ ਕੁੱਝ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਨੂੰ ਰਾਊਂਡ-ਅੱਪ ਕੀਤਾ ਹੈ, ਜਿਨ੍ਹਾਂ ਦੀ ਵੈਰੀਫਿਕੇਸ਼ਨ ਕੀਤੀ ਗਈ। ਪੁਲਿਸ ਨੇ 3-4 ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਪੁਛਗਿੱਛ ਕੀਤੀ ਗਈ। ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਪੂਰੀ ਤਰ੍ਹਾਂ ਨਕੇਲ ਕੱਸਣ ਲਈ ਸਥਾਨਕ ਵਾਸੀਆਂ ਤੋੰ ਸਹਿਯੋਗ ਦੀ ਅਪੀਲ ਕੀਤੀ। ਪੁਲਿਸ ਅਧਿਕਾਰੀਆਂ ਨੇ ਨਸ਼ੇ ਦੇ ਕੰਮ ਵਿਚ ਲੱਗੇ ਲੋਕਾਂ ਨੂੰ ਸੁਧਰ ਜਾਣ ਦੀ ਚਿਤਾਵਨੀ ਦਿੱਤੀ ਹੈ।

LEAVE A REPLY

Please enter your comment!
Please enter your name here